ਕੁਲੁੱਸੀਆਂ 4

ਮੇਰਾ ਸਾਥੀ ਕੈਦੀ ਅਰਿਸਤਰਖੁਸ ਤੁਹਾਡੇ ਨਾਲ ਨਮਸਕਾਰ ਭੇਜਦਾ ਹੈ, ਜਿਵੇਂ ਕਿ ਬਰਨਬਾਸ ਦਾ ਚਚੇਰਾ ਭਰਾ ਮਾਰਕਸ। (ਤੁਹਾਨੂੰ ਉਸ ਦੇ ਬਾਰੇ ਹਦਾਇਤਾਂ ਮਿਲੀਆਂ ਹਨ; ਜੇ ਉਹ ਤੁਹਾਡੇ ਕੋਲ ਆਉਂਦਾ ਹੈ ਤਾਂ ਉਸ ਦਾ ਸਵਾਗਤ ਕਰੋ।)

Colossians 4:10 (UKJV) Aristarchus my fellow-prisoner salutes you, and Marcus, sister's (concerning whom all of you received commandments: if he comes unto you, receive him;)

8ਮੈਂ ਉਸ ਨੂੰ ਤੁਹਾਡੇ ਕੋਲ ਸਪਸ਼ਟ ਮਕਸਦ ਲਈ ਤੁਹਾਡੇ ਕੋਲ ਭੇਜ ਰਿਹਾ ਹਾਂ ਤਾਂ ਜੋ ਤੁਸੀਂ ਸਾਡੇ ਹਾਲਾਤਾਂ ਬਾਰੇ ਜਾਣ ਸਕੋ ਅਤੇ ਉਹ ਤੁਹਾਡੇ ਦਿਲਾਂ ਨੂੰ ਉਤਸ਼ਾਹ ਦੇ ਸਕੇ।

9ਉਹ ਸਾਡੇ ਵਫ਼ਾਦਾਰ ਅਤੇ ਪਿਆਰੇ ਭਰਾ ਓਨੇਸਿਮੁਸ ਨਾਲ ਆ ਰਿਹਾ ਹੈ, ਜੋ ਤੁਹਾਡੇ ਵਿੱਚੋਂ ਇੱਕ ਹੈ। ਉਹ ਤੁਹਾਨੂੰ ਉਹ ਸਭ ਕੁਝ ਦੱਸਣਗੇ ਜੋ ਇੱਥੇ ਹੋ ਰਿਹਾ ਹੈ।

10ਮੇਰਾ ਸਾਥੀ ਕੈਦੀ ਅਰਿਸਤਰਖੁਸ ਤੁਹਾਡੇ ਨਾਲ ਨਮਸਕਾਰ ਭੇਜਦਾ ਹੈ, ਜਿਵੇਂ ਕਿ ਬਰਨਬਾਸ ਦਾ ਚਚੇਰਾ ਭਰਾ ਮਾਰਕਸ। (ਤੁਹਾਨੂੰ ਉਸ ਦੇ ਬਾਰੇ ਹਦਾਇਤਾਂ ਮਿਲੀਆਂ ਹਨ; ਜੇ ਉਹ ਤੁਹਾਡੇ ਕੋਲ ਆਉਂਦਾ ਹੈ ਤਾਂ ਉਸ ਦਾ ਸਵਾਗਤ ਕਰੋ।)

11ਯਿਸ਼ੂ, ਜਿਸ ਨੂੰ ਜਸਟਸ ਕਿਹਾ ਜਾਂਦਾ ਹੈ, ਉਹ ਵੀ ਨਮਸਕਾਰ ਭੇਜਦਾ ਹੈ। ਇਹ ਪਰਮੇਸ਼ਵਰ ਦੇ ਰਾਜ ਲਈ ਮੇਰੇ ਸਹਿ-ਕਰਮਚਾਰੀਆਂ ਵਿੱਚੋਂ ਇੱਕੋ ਇੱਕ ਸੁੰਨਤੀ ਹੈ, ਅਤੇ ਇਹ ਮੇਰੇ ਲਈ ਦਿਲਾਸੇ ਦਾ ਕਾਰਨ ਬਣੇ।

12ਇਪਫ੍ਰਾਸ, ਜਿਹੜਾ ਤੁਹਾਡੇ ਵਿੱਚੋਂ ਇੱਕ ਹੈ ਅਤੇ ਮਸੀਹ ਯਿਸ਼ੂ ਦਾ ਇੱਕ ਸੇਵਕ ਹੈ, ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ। ਉਹ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਵਿੱਚ ਲੜ ਰਿਹਾ ਹੈ, ਤਾਂ ਜੋ ਤੁਸੀਂ ਪਰਮੇਸ਼ਵਰ ਦੀ ਸਾਰੀ ਇੱਛਾ ਵਿੱਚ ਦ੍ਰਿੜ ਹੋਵੋ, ਪਰਿਪੱਕ ਅਤੇ ਪੂਰਾ ਭਰੋਸਾ ਰੱਖੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.