ਕੁਲੁੱਸੀਆਂ 4

ਉਹ ਸਾਡੇ ਵਫ਼ਾਦਾਰ ਅਤੇ ਪਿਆਰੇ ਭਰਾ ਓਨੇਸਿਮੁਸ ਨਾਲ ਆ ਰਿਹਾ ਹੈ, ਜੋ ਤੁਹਾਡੇ ਵਿੱਚੋਂ ਇੱਕ ਹੈ। ਉਹ ਤੁਹਾਨੂੰ ਉਹ ਸਭ ਕੁਝ ਦੱਸਣਗੇ ਜੋ ਇੱਥੇ ਹੋ ਰਿਹਾ ਹੈ।

Colossians 4:9 (UKJV) With Onesimus, a faithful and beloved brother, who is one of you. They shall make known unto you all things which are done here.

7ਤੁਖਿਕੁਸ ਤੁਹਾਨੂੰ ਮੇਰੇ ਬਾਰੇ ਸਾਰੀਆਂ ਖਬਰਾਂ ਦੱਸੇਗਾ। ਉਹ ਪਿਆਰਾ ਭਰਾ, ਇੱਕ ਵਫ਼ਾਦਾਰ ਸੇਵਕ ਅਤੇ ਪ੍ਰਭੂ ਵਿੱਚ ਸਾਥੀ ਦਾਸ ਹੈ।

8ਮੈਂ ਉਸ ਨੂੰ ਤੁਹਾਡੇ ਕੋਲ ਸਪਸ਼ਟ ਮਕਸਦ ਲਈ ਤੁਹਾਡੇ ਕੋਲ ਭੇਜ ਰਿਹਾ ਹਾਂ ਤਾਂ ਜੋ ਤੁਸੀਂ ਸਾਡੇ ਹਾਲਾਤਾਂ ਬਾਰੇ ਜਾਣ ਸਕੋ ਅਤੇ ਉਹ ਤੁਹਾਡੇ ਦਿਲਾਂ ਨੂੰ ਉਤਸ਼ਾਹ ਦੇ ਸਕੇ।

9ਉਹ ਸਾਡੇ ਵਫ਼ਾਦਾਰ ਅਤੇ ਪਿਆਰੇ ਭਰਾ ਓਨੇਸਿਮੁਸ ਨਾਲ ਆ ਰਿਹਾ ਹੈ, ਜੋ ਤੁਹਾਡੇ ਵਿੱਚੋਂ ਇੱਕ ਹੈ। ਉਹ ਤੁਹਾਨੂੰ ਉਹ ਸਭ ਕੁਝ ਦੱਸਣਗੇ ਜੋ ਇੱਥੇ ਹੋ ਰਿਹਾ ਹੈ।

10ਮੇਰਾ ਸਾਥੀ ਕੈਦੀ ਅਰਿਸਤਰਖੁਸ ਤੁਹਾਡੇ ਨਾਲ ਨਮਸਕਾਰ ਭੇਜਦਾ ਹੈ, ਜਿਵੇਂ ਕਿ ਬਰਨਬਾਸ ਦਾ ਚਚੇਰਾ ਭਰਾ ਮਾਰਕਸ। (ਤੁਹਾਨੂੰ ਉਸ ਦੇ ਬਾਰੇ ਹਦਾਇਤਾਂ ਮਿਲੀਆਂ ਹਨ; ਜੇ ਉਹ ਤੁਹਾਡੇ ਕੋਲ ਆਉਂਦਾ ਹੈ ਤਾਂ ਉਸ ਦਾ ਸਵਾਗਤ ਕਰੋ।)

11ਯਿਸ਼ੂ, ਜਿਸ ਨੂੰ ਜਸਟਸ ਕਿਹਾ ਜਾਂਦਾ ਹੈ, ਉਹ ਵੀ ਨਮਸਕਾਰ ਭੇਜਦਾ ਹੈ। ਇਹ ਪਰਮੇਸ਼ਵਰ ਦੇ ਰਾਜ ਲਈ ਮੇਰੇ ਸਹਿ-ਕਰਮਚਾਰੀਆਂ ਵਿੱਚੋਂ ਇੱਕੋ ਇੱਕ ਸੁੰਨਤੀ ਹੈ, ਅਤੇ ਇਹ ਮੇਰੇ ਲਈ ਦਿਲਾਸੇ ਦਾ ਕਾਰਨ ਬਣੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.