ਦਾਨੀਏਲ 1

ਤਦ ਸਾਡੇ ਮੂੰਹ ਅਤੇ ਉਹਨਾਂ ਜੁਆਨਾਂ ਦੇ ਮੂੰਹ, ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਹਨ ਤੇਰੇ ਸਾਹਮਣੇ ਵੇਖੇ ਜਾਣ, ਫਿਰ ਆਪਣੇ ਬੰਦਿਆਂ ਨਾਲ ਜੋ ਤੂੰ ਠੀਕ ਸਮਝੇ ਕਰੀਂ।”

Daniel 1:13 (UKJV) Then let our countenances be looked upon before you, and the countenance of the children that eat of the portion of the king's food: and as you see, deal with your servants.

11ਤਦ ਦਾਨੀਏਲ ਨੇ ਉਸ ਪਹਿਰੇਦਾਰ ਨੂੰ ਜਿਸ ਨੂੰ ਮੁੱਖ ਅਧਿਕਾਰੀ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਿਯਾਹ ਉੱਤੇ ਨਿਯੁਕਤ ਕੀਤਾ ਸੀ, ਆਖਿਆ,

12“ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਦਸ ਦਿਨਾਂ ਲਈ ਪਰਖੋ: ਸਾਨੂੰ ਖਾਣ ਲਈ ਸਬਜ਼ੀਆਂ ਅਤੇ ਪੀਣ ਲਈ ਪਾਣੀ ਤੋਂ ਇਲਾਵਾ ਹੋਰ ਕੁਝ ਨਾ ਦਿਓ।

13ਤਦ ਸਾਡੇ ਮੂੰਹ ਅਤੇ ਉਹਨਾਂ ਜੁਆਨਾਂ ਦੇ ਮੂੰਹ, ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਹਨ ਤੇਰੇ ਸਾਹਮਣੇ ਵੇਖੇ ਜਾਣ, ਫਿਰ ਆਪਣੇ ਬੰਦਿਆਂ ਨਾਲ ਜੋ ਤੂੰ ਠੀਕ ਸਮਝੇ ਕਰੀਂ।”

14ਇਸ ਲਈ ਉਹ ਇਸ ਗੱਲ ਲਈ ਸਹਿਮਤ ਹੋ ਗਿਆ ਅਤੇ ਦਸ ਦਿਨਾਂ ਲਈ ਉਹਨਾਂ ਦੀ ਜਾਂਚ ਕੀਤੀ।

15ਦਸਾਂ ਦਿਨਾਂ ਦੇ ਅੰਤ ਵਿੱਚ ਉਹ ਸ਼ਾਹੀ ਭੋਜਨ ਖਾਣ ਵਾਲੇ ਕਿਸੇ ਵੀ ਜੁਆਨ ਨਾਲੋਂ ਸਿਹਤਮੰਦ ਅਤੇ ਚੰਗੇ ਪੋਸ਼ਣ ਵਾਲੇ ਦਿਖਾਈ ਦਿੱਤੇ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.