ਦਾਨੀਏਲ 1

ਤਦ ਦਾਨੀਏਲ ਨੇ ਉਸ ਪਹਿਰੇਦਾਰ ਨੂੰ ਜਿਸ ਨੂੰ ਮੁੱਖ ਅਧਿਕਾਰੀ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਿਯਾਹ ਉੱਤੇ ਨਿਯੁਕਤ ਕੀਤਾ ਸੀ, ਆਖਿਆ,

Daniel 1:11 (UKJV) Then said Daniel to Melzar, whom the prince of the eunuchs had set over Daniel, Hananiah, Mishael, and Azariah,

9ਹੁਣ ਪਰਮੇਸ਼ਵਰ ਨੇ ਅਧਿਕਾਰੀ ਨੂੰ ਦਾਨੀਏਲ ਉੱਤੇ ਮਿਹਰਬਾਨੀ ਅਤੇ ਤਰਸ ਕਰਨ ਲਈ ਕਿਹਾ ਸੀ,

10ਪਰ ਅਧਿਕਾਰੀ ਨੇ ਦਾਨੀਏਲ ਨੂੰ ਕਿਹਾ, “ਮੈਂ ਆਪਣੇ ਮਹਾਰਾਜ ਪਾਤਸ਼ਾਹ ਤੋਂ ਡਰਦਾ ਹਾਂ, ਜਿਸ ਨੇ ਤੁਹਾਡੇ ਖਾਣ ਪੀਣ ਦਾ ਕੰਮ ਸੌਂਪਿਆ ਹੈ। ਉਹ ਤੁਹਾਨੂੰ ਤੁਹਾਡੀ ਉਮਰ ਦੇ ਦੂਜੇ ਨੌਜਵਾਨਾਂ ਨਾਲੋਂ ਭੈੜਾ ਕਿਉਂ ਦੇਖੇਗਾ? ਤਾਂ ਰਾਜਾ ਤੁਹਾਡੇ ਕਰਕੇ ਮੈਨੂੰ ਮਾਰ ਦੇਵੇਗਾ।”

11ਤਦ ਦਾਨੀਏਲ ਨੇ ਉਸ ਪਹਿਰੇਦਾਰ ਨੂੰ ਜਿਸ ਨੂੰ ਮੁੱਖ ਅਧਿਕਾਰੀ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਿਯਾਹ ਉੱਤੇ ਨਿਯੁਕਤ ਕੀਤਾ ਸੀ, ਆਖਿਆ,

12“ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਦਸ ਦਿਨਾਂ ਲਈ ਪਰਖੋ: ਸਾਨੂੰ ਖਾਣ ਲਈ ਸਬਜ਼ੀਆਂ ਅਤੇ ਪੀਣ ਲਈ ਪਾਣੀ ਤੋਂ ਇਲਾਵਾ ਹੋਰ ਕੁਝ ਨਾ ਦਿਓ।

13ਤਦ ਸਾਡੇ ਮੂੰਹ ਅਤੇ ਉਹਨਾਂ ਜੁਆਨਾਂ ਦੇ ਮੂੰਹ, ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਹਨ ਤੇਰੇ ਸਾਹਮਣੇ ਵੇਖੇ ਜਾਣ, ਫਿਰ ਆਪਣੇ ਬੰਦਿਆਂ ਨਾਲ ਜੋ ਤੂੰ ਠੀਕ ਸਮਝੇ ਕਰੀਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.