7ਮੁੱਖ ਅਧਿਕਾਰੀ ਨੇ ਉਹਨਾਂ ਨੂੰ ਨਾਮ ਦਿੱਤੇ: ਦਾਨੀਏਲ ਦਾ ਨਾਮ ਬੇਲਟਸ਼ੱਸਰ; ਹਨਨਯਾਹ ਨੂੰ ਸ਼ਦਰਕ; ਮੀਸ਼ਾਏਲ ਨੂੰ ਮੇਸ਼ਕ; ਅਤੇ ਅਜ਼ਰਿਯਾਹ ਨੂੰ ਅਬਦ-ਨਗੋ ਆਖਿਆ।
8ਪਰ ਦਾਨੀਏਲ ਨੇ ਸ਼ਾਹੀ ਭੋਜਨ ਅਤੇ ਦਾਖਰਸ ਨਾਲ ਆਪਣੇ ਆਪ ਨੂੰ ਅਸ਼ੁੱਧ ਨਾ ਕਰਨ ਦਾ ਫ਼ੈਸਲਾ ਕੀਤਾ ਅਤੇ ਉਸਨੇ ਮੁੱਖ ਅਧਿਕਾਰੀ ਨੂੰ ਇਸ ਤਰ੍ਹਾਂ ਆਪਣੇ ਆਪ ਨੂੰ ਅਸ਼ੁੱਧ ਨਾ ਕਰਨ ਦੀ ਆਗਿਆ ਮੰਗੀ।
9ਹੁਣ ਪਰਮੇਸ਼ਵਰ ਨੇ ਅਧਿਕਾਰੀ ਨੂੰ ਦਾਨੀਏਲ ਉੱਤੇ ਮਿਹਰਬਾਨੀ ਅਤੇ ਤਰਸ ਕਰਨ ਲਈ ਕਿਹਾ ਸੀ,
10ਪਰ ਅਧਿਕਾਰੀ ਨੇ ਦਾਨੀਏਲ ਨੂੰ ਕਿਹਾ, “ਮੈਂ ਆਪਣੇ ਮਹਾਰਾਜ ਪਾਤਸ਼ਾਹ ਤੋਂ ਡਰਦਾ ਹਾਂ, ਜਿਸ ਨੇ ਤੁਹਾਡੇ ਖਾਣ ਪੀਣ ਦਾ ਕੰਮ ਸੌਂਪਿਆ ਹੈ। ਉਹ ਤੁਹਾਨੂੰ ਤੁਹਾਡੀ ਉਮਰ ਦੇ ਦੂਜੇ ਨੌਜਵਾਨਾਂ ਨਾਲੋਂ ਭੈੜਾ ਕਿਉਂ ਦੇਖੇਗਾ? ਤਾਂ ਰਾਜਾ ਤੁਹਾਡੇ ਕਰਕੇ ਮੈਨੂੰ ਮਾਰ ਦੇਵੇਗਾ।”
11ਤਦ ਦਾਨੀਏਲ ਨੇ ਉਸ ਪਹਿਰੇਦਾਰ ਨੂੰ ਜਿਸ ਨੂੰ ਮੁੱਖ ਅਧਿਕਾਰੀ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਿਯਾਹ ਉੱਤੇ ਨਿਯੁਕਤ ਕੀਤਾ ਸੀ, ਆਖਿਆ,