ਦਾਨੀਏਲ 1

ਪਰ ਅਧਿਕਾਰੀ ਨੇ ਦਾਨੀਏਲ ਨੂੰ ਕਿਹਾ, “ਮੈਂ ਆਪਣੇ ਮਹਾਰਾਜ ਪਾਤਸ਼ਾਹ ਤੋਂ ਡਰਦਾ ਹਾਂ, ਜਿਸ ਨੇ ਤੁਹਾਡੇ ਖਾਣ ਪੀਣ ਦਾ ਕੰਮ ਸੌਂਪਿਆ ਹੈ। ਉਹ ਤੁਹਾਨੂੰ ਤੁਹਾਡੀ ਉਮਰ ਦੇ ਦੂਜੇ ਨੌਜਵਾਨਾਂ ਨਾਲੋਂ ਭੈੜਾ ਕਿਉਂ ਦੇਖੇਗਾ? ਤਾਂ ਰਾਜਾ ਤੁਹਾਡੇ ਕਰਕੇ ਮੈਨੂੰ ਮਾਰ ਦੇਵੇਗਾ।”

Daniel 1:10 (UKJV) And the prince of the eunuchs said unto Daniel, I fear my lord the king, who has appointed your food and your drink: for why should he see your faces worse looking than the children which are of your sort? then shall all of you make me endanger my head to the king.

8ਪਰ ਦਾਨੀਏਲ ਨੇ ਸ਼ਾਹੀ ਭੋਜਨ ਅਤੇ ਦਾਖਰਸ ਨਾਲ ਆਪਣੇ ਆਪ ਨੂੰ ਅਸ਼ੁੱਧ ਨਾ ਕਰਨ ਦਾ ਫ਼ੈਸਲਾ ਕੀਤਾ ਅਤੇ ਉਸਨੇ ਮੁੱਖ ਅਧਿਕਾਰੀ ਨੂੰ ਇਸ ਤਰ੍ਹਾਂ ਆਪਣੇ ਆਪ ਨੂੰ ਅਸ਼ੁੱਧ ਨਾ ਕਰਨ ਦੀ ਆਗਿਆ ਮੰਗੀ।

9ਹੁਣ ਪਰਮੇਸ਼ਵਰ ਨੇ ਅਧਿਕਾਰੀ ਨੂੰ ਦਾਨੀਏਲ ਉੱਤੇ ਮਿਹਰਬਾਨੀ ਅਤੇ ਤਰਸ ਕਰਨ ਲਈ ਕਿਹਾ ਸੀ,

10ਪਰ ਅਧਿਕਾਰੀ ਨੇ ਦਾਨੀਏਲ ਨੂੰ ਕਿਹਾ, “ਮੈਂ ਆਪਣੇ ਮਹਾਰਾਜ ਪਾਤਸ਼ਾਹ ਤੋਂ ਡਰਦਾ ਹਾਂ, ਜਿਸ ਨੇ ਤੁਹਾਡੇ ਖਾਣ ਪੀਣ ਦਾ ਕੰਮ ਸੌਂਪਿਆ ਹੈ। ਉਹ ਤੁਹਾਨੂੰ ਤੁਹਾਡੀ ਉਮਰ ਦੇ ਦੂਜੇ ਨੌਜਵਾਨਾਂ ਨਾਲੋਂ ਭੈੜਾ ਕਿਉਂ ਦੇਖੇਗਾ? ਤਾਂ ਰਾਜਾ ਤੁਹਾਡੇ ਕਰਕੇ ਮੈਨੂੰ ਮਾਰ ਦੇਵੇਗਾ।”

11ਤਦ ਦਾਨੀਏਲ ਨੇ ਉਸ ਪਹਿਰੇਦਾਰ ਨੂੰ ਜਿਸ ਨੂੰ ਮੁੱਖ ਅਧਿਕਾਰੀ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਿਯਾਹ ਉੱਤੇ ਨਿਯੁਕਤ ਕੀਤਾ ਸੀ, ਆਖਿਆ,

12“ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਦਸ ਦਿਨਾਂ ਲਈ ਪਰਖੋ: ਸਾਨੂੰ ਖਾਣ ਲਈ ਸਬਜ਼ੀਆਂ ਅਤੇ ਪੀਣ ਲਈ ਪਾਣੀ ਤੋਂ ਇਲਾਵਾ ਹੋਰ ਕੁਝ ਨਾ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.