ਦਾਨੀਏਲ 1

ਰਾਜੇ ਨੇ ਉਹਨਾਂ ਨਾਲ ਗੱਲ ਕੀਤੀ, ਅਤੇ ਉਸਨੂੰ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਿਯਾਹ ਦੇ ਬਰਾਬਰ ਕੋਈ ਨਹੀਂ ਮਿਲਿਆ। ਇਸ ਲਈ ਉਹ ਰਾਜੇ ਦੀ ਸੇਵਾ ਵਿੱਚ ਦਾਖਲ ਹੋਏ।

Daniel 1:19 (UKJV) And the king communed with them; and among them all was found none like Daniel, Hananiah, Mishael, and Azariah: therefore stood they before the king.

17ਇਹਨਾਂ ਚਾਰ ਨੌਜਵਾਨਾਂ ਨੂੰ ਪਰਮੇਸ਼ਵਰ ਨੇ ਹਰ ਕਿਸਮ ਦੇ ਸਾਹਿਤ ਅਤੇ ਵਿਦਿਆ ਦਾ ਗਿਆਨ ਅਤੇ ਸਮਝ ਪ੍ਰਦਾਨ ਕੀਤੀ। ਅਤੇ ਦਾਨੀਏਲ ਹਰ ਕਿਸਮ ਦੇ ਦਰਸ਼ਣਾਂ ਅਤੇ ਸੁਪਨਿਆਂ ਨੂੰ ਸਮਝ ਸਕਦਾ ਸੀ।

18ਰਾਜੇ ਦੁਆਰਾ ਉਹਨਾਂ ਨੂੰ ਆਪਣੀ ਸੇਵਾ ਵਿੱਚ ਲਿਆਉਣ ਲਈ ਨਿਰਧਾਰਤ ਕੀਤੇ ਗਏ ਸਮੇਂ ਦੇ ਅੰਤ ਵਿੱਚ, ਮੁੱਖ ਅਧਿਕਾਰੀ ਨੇ ਉਹਨਾਂ ਨੂੰ ਨਬੂਕਦਨੇਜ਼ਰ ਦੇ ਸਾਹਮਣੇ ਪੇਸ਼ ਕੀਤਾ।

19ਰਾਜੇ ਨੇ ਉਹਨਾਂ ਨਾਲ ਗੱਲ ਕੀਤੀ, ਅਤੇ ਉਸਨੂੰ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਿਯਾਹ ਦੇ ਬਰਾਬਰ ਕੋਈ ਨਹੀਂ ਮਿਲਿਆ। ਇਸ ਲਈ ਉਹ ਰਾਜੇ ਦੀ ਸੇਵਾ ਵਿੱਚ ਦਾਖਲ ਹੋਏ।

20ਬਾਦਸ਼ਾਹ ਨੇ ਉਹਨਾਂ ਨੂੰ ਜਿਸ ਵੀ ਬੁੱਧੀ ਅਤੇ ਸਮਝ ਦੇ ਮਾਮਲੇ ਵਿੱਚ ਸਵਾਲ ਕੀਤਾ, ਉਸ ਨੇ ਉਹਨਾਂ ਨੂੰ ਆਪਣੇ ਰਾਜ ਦੇ ਸਾਰੇ ਜਾਦੂਗਰਾਂ ਅਤੇ ਜੋਤਸ਼ੀਆਂ ਨਾਲੋਂ ਦਸ ਗੁਣਾ ਵਧੀਆ ਪਾਇਆ।

21ਅਤੇ ਦਾਨੀਏਲ ਰਾਜਾ ਕੋਰੇਸ਼ ਦੇ ਪਹਿਲੇ ਸਾਲ ਤੱਕ ਉੱਥੇ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.