ਦਾਨੀਏਲ 10

ਫਿਰ ਉਸ ਨੇ ਅੱਗੇ ਕਿਹਾ, “ਹੇ ਦਾਨੀਏਲ, ਨਾ ਡਰ। ਪਹਿਲੇ ਦਿਨ ਤੋਂ ਜਦੋਂ ਤੁਸੀਂ ਸਮਝ ਪ੍ਰਾਪਤ ਕਰਨ ਅਤੇ ਆਪਣੇ ਆਪ ਨੂੰ ਆਪਣੇ ਪਰਮੇਸ਼ਵਰ ਦੇ ਅੱਗੇ ਨਿਮਰ ਕਰਨ ਲਈ ਆਪਣਾ ਮਨ ਬਣਾਇਆ, ਤੁਹਾਡੇ ਸ਼ਬਦ ਸੁਣੇ ਗਏ ਹਨ, ਅਤੇ ਮੈਂ ਉਹਨਾਂ ਦੇ ਜਵਾਬ ਵਿੱਚ ਆਇਆ ਹਾਂ।

Daniel 10:12 (UKJV) Then said he unto me, Fear not, Daniel: for from the first day that you did set yours heart to understand, and to chasten yourself before your God, your words were heard, and I am come for your words.

10ਇੱਕ ਹੱਥ ਨੇ ਮੈਨੂੰ ਛੂਹਿਆ ਅਤੇ ਮੇਰੇ ਹੱਥਾਂ ਅਤੇ ਗੋਡਿਆਂ ਤੇ ਕੰਬਦਾ ਹੋਇਆ ਮੈਨੂੰ ਬਿਠਾਇਆ।

11ਉਸ ਨੇ ਕਿਹਾ, “ਹੇ ਦਾਨੀਏਲ, ਤੂੰ ਜੋ ਬਹੁਤ ਸਤਿਕਾਰਿਆ ਜਾਂਦਾ ਹੈ, ਧਿਆਨ ਨਾਲ ਉਹਨਾਂ ਗੱਲਾਂ ਵੱਲ ਧਿਆਨ ਦੇ ਜੋ ਮੈਂ ਤੇਰੇ ਨਾਲ ਬੋਲਣ ਵਾਲਾ ਹਾਂ ਅਤੇ ਉੱਠ ਖਲੋ, ਕਿਉਂਕਿ ਮੈਨੂੰ ਹੁਣ ਤੇਰੇ ਕੋਲ ਭੇਜਿਆ ਗਿਆ ਹੈ।” ਅਤੇ ਜਦੋਂ ਉਸਨੇ ਮੈਨੂੰ ਇਹ ਕਿਹਾ, ਮੈਂ ਕੰਬਦਾ ਹੋਇਆ ਖੜ੍ਹਾ ਹੋ ਗਿਆ।

12ਫਿਰ ਉਸ ਨੇ ਅੱਗੇ ਕਿਹਾ, “ਹੇ ਦਾਨੀਏਲ, ਨਾ ਡਰ। ਪਹਿਲੇ ਦਿਨ ਤੋਂ ਜਦੋਂ ਤੁਸੀਂ ਸਮਝ ਪ੍ਰਾਪਤ ਕਰਨ ਅਤੇ ਆਪਣੇ ਆਪ ਨੂੰ ਆਪਣੇ ਪਰਮੇਸ਼ਵਰ ਦੇ ਅੱਗੇ ਨਿਮਰ ਕਰਨ ਲਈ ਆਪਣਾ ਮਨ ਬਣਾਇਆ, ਤੁਹਾਡੇ ਸ਼ਬਦ ਸੁਣੇ ਗਏ ਹਨ, ਅਤੇ ਮੈਂ ਉਹਨਾਂ ਦੇ ਜਵਾਬ ਵਿੱਚ ਆਇਆ ਹਾਂ।

13ਪਰ ਫ਼ਾਰਸੀ ਰਾਜ ਦੇ ਰਾਜਕੁਮਾਰ ਨੇ ਇੱਕੀ ਦਿਨ ਮੇਰਾ ਵਿਰੋਧ ਕੀਤਾ। ਤਦ ਮੀਕਾਏਲ, ਮੁੱਖ ਰਾਜਕੁਮਾਰਾਂ ਵਿੱਚੋਂ ਇੱਕ, ਮੇਰੀ ਮਦਦ ਕਰਨ ਲਈ ਆਇਆ, ਕਿਉਂਕਿ ਮੈਂ ਉੱਥੇ ਫ਼ਾਰਸ ਦੇ ਰਾਜੇ ਕੋਲ ਨਜ਼ਰਬੰਦ ਸੀ।

14ਹੁਣ ਮੈਂ ਤੁਹਾਨੂੰ ਇਹ ਦੱਸਣ ਲਈ ਆਇਆ ਹਾਂ ਕਿ ਭਵਿੱਖ ਵਿੱਚ ਤੁਹਾਡੇ ਲੋਕਾਂ ਦਾ ਕੀ ਹੋਵੇਗਾ, ਕਿਉਂਕਿ ਦਰਸ਼ਨ ਅਜੇ ਆਉਣ ਵਾਲੇ ਸਮੇਂ ਦੀ ਚਿੰਤਾ ਕਰਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.