ਦਾਨੀਏਲ 10

ਹੁਣ ਮੈਂ ਤੁਹਾਨੂੰ ਇਹ ਦੱਸਣ ਲਈ ਆਇਆ ਹਾਂ ਕਿ ਭਵਿੱਖ ਵਿੱਚ ਤੁਹਾਡੇ ਲੋਕਾਂ ਦਾ ਕੀ ਹੋਵੇਗਾ, ਕਿਉਂਕਿ ਦਰਸ਼ਨ ਅਜੇ ਆਉਣ ਵਾਲੇ ਸਮੇਂ ਦੀ ਚਿੰਤਾ ਕਰਦਾ ਹੈ।”

Daniel 10:14 (UKJV) Now I am come to make you understand what shall befall your people in the latter days: for yet the vision is for many days.

12ਫਿਰ ਉਸ ਨੇ ਅੱਗੇ ਕਿਹਾ, “ਹੇ ਦਾਨੀਏਲ, ਨਾ ਡਰ। ਪਹਿਲੇ ਦਿਨ ਤੋਂ ਜਦੋਂ ਤੁਸੀਂ ਸਮਝ ਪ੍ਰਾਪਤ ਕਰਨ ਅਤੇ ਆਪਣੇ ਆਪ ਨੂੰ ਆਪਣੇ ਪਰਮੇਸ਼ਵਰ ਦੇ ਅੱਗੇ ਨਿਮਰ ਕਰਨ ਲਈ ਆਪਣਾ ਮਨ ਬਣਾਇਆ, ਤੁਹਾਡੇ ਸ਼ਬਦ ਸੁਣੇ ਗਏ ਹਨ, ਅਤੇ ਮੈਂ ਉਹਨਾਂ ਦੇ ਜਵਾਬ ਵਿੱਚ ਆਇਆ ਹਾਂ।

13ਪਰ ਫ਼ਾਰਸੀ ਰਾਜ ਦੇ ਰਾਜਕੁਮਾਰ ਨੇ ਇੱਕੀ ਦਿਨ ਮੇਰਾ ਵਿਰੋਧ ਕੀਤਾ। ਤਦ ਮੀਕਾਏਲ, ਮੁੱਖ ਰਾਜਕੁਮਾਰਾਂ ਵਿੱਚੋਂ ਇੱਕ, ਮੇਰੀ ਮਦਦ ਕਰਨ ਲਈ ਆਇਆ, ਕਿਉਂਕਿ ਮੈਂ ਉੱਥੇ ਫ਼ਾਰਸ ਦੇ ਰਾਜੇ ਕੋਲ ਨਜ਼ਰਬੰਦ ਸੀ।

14ਹੁਣ ਮੈਂ ਤੁਹਾਨੂੰ ਇਹ ਦੱਸਣ ਲਈ ਆਇਆ ਹਾਂ ਕਿ ਭਵਿੱਖ ਵਿੱਚ ਤੁਹਾਡੇ ਲੋਕਾਂ ਦਾ ਕੀ ਹੋਵੇਗਾ, ਕਿਉਂਕਿ ਦਰਸ਼ਨ ਅਜੇ ਆਉਣ ਵਾਲੇ ਸਮੇਂ ਦੀ ਚਿੰਤਾ ਕਰਦਾ ਹੈ।”

15ਜਦੋਂ ਉਹ ਮੈਨੂੰ ਇਹ ਕਹਿ ਰਿਹਾ ਸੀ, ਮੈਂ ਆਪਣਾ ਮੂੰਹ ਜ਼ਮੀਨ ਵੱਲ ਝੁਕਾਇਆ ਅਤੇ ਗੂੰਗੇ ਵਾਂਗ ਬੋਲ ਨਾ ਸਕਿਆ।

16ਵੇਖੋ, ਕਿਸੇ ਨੇ ਜੋ ਮਨੁੱਖ ਦੇ ਪੁੱਤਰਾਂ ਵਾਂਗੂੰ ਸੀ ਮੇਰੇ ਬੁੱਲ੍ਹਾਂ ਨੂੰ ਛੂਹਿਆ ਅਤੇ ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਬੋਲਣਾ ਸ਼ੁਰੂ ਕੀਤਾ। ਮੈਂ ਆਪਣੇ ਸਾਹਮਣੇ ਖੜ੍ਹੇ ਵਿਅਕਤੀ ਨੂੰ ਕਿਹਾ, “ਹੇ ਮੇਰੇ ਮਾਲਕ, ਦਰਸ਼ਨ ਦੇ ਕਾਰਨ ਮੈਂ ਦੁਖੀ ਹੋ ਗਿਆ ਹਾਂ ਅਤੇ ਮੈਂ ਬਹੁਤ ਕਮਜ਼ੋਰ ਮਹਿਸੂਸ ਕਰਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.