ਦਾਨੀਏਲ 10

ਜਦੋਂ ਉਹ ਮੈਨੂੰ ਇਹ ਕਹਿ ਰਿਹਾ ਸੀ, ਮੈਂ ਆਪਣਾ ਮੂੰਹ ਜ਼ਮੀਨ ਵੱਲ ਝੁਕਾਇਆ ਅਤੇ ਗੂੰਗੇ ਵਾਂਗ ਬੋਲ ਨਾ ਸਕਿਆ।

Daniel 10:15 (UKJV) And when he had spoken such words unto me, I set my face toward the ground, and I became dumb.

13ਪਰ ਫ਼ਾਰਸੀ ਰਾਜ ਦੇ ਰਾਜਕੁਮਾਰ ਨੇ ਇੱਕੀ ਦਿਨ ਮੇਰਾ ਵਿਰੋਧ ਕੀਤਾ। ਤਦ ਮੀਕਾਏਲ, ਮੁੱਖ ਰਾਜਕੁਮਾਰਾਂ ਵਿੱਚੋਂ ਇੱਕ, ਮੇਰੀ ਮਦਦ ਕਰਨ ਲਈ ਆਇਆ, ਕਿਉਂਕਿ ਮੈਂ ਉੱਥੇ ਫ਼ਾਰਸ ਦੇ ਰਾਜੇ ਕੋਲ ਨਜ਼ਰਬੰਦ ਸੀ।

14ਹੁਣ ਮੈਂ ਤੁਹਾਨੂੰ ਇਹ ਦੱਸਣ ਲਈ ਆਇਆ ਹਾਂ ਕਿ ਭਵਿੱਖ ਵਿੱਚ ਤੁਹਾਡੇ ਲੋਕਾਂ ਦਾ ਕੀ ਹੋਵੇਗਾ, ਕਿਉਂਕਿ ਦਰਸ਼ਨ ਅਜੇ ਆਉਣ ਵਾਲੇ ਸਮੇਂ ਦੀ ਚਿੰਤਾ ਕਰਦਾ ਹੈ।”

15ਜਦੋਂ ਉਹ ਮੈਨੂੰ ਇਹ ਕਹਿ ਰਿਹਾ ਸੀ, ਮੈਂ ਆਪਣਾ ਮੂੰਹ ਜ਼ਮੀਨ ਵੱਲ ਝੁਕਾਇਆ ਅਤੇ ਗੂੰਗੇ ਵਾਂਗ ਬੋਲ ਨਾ ਸਕਿਆ।

16ਵੇਖੋ, ਕਿਸੇ ਨੇ ਜੋ ਮਨੁੱਖ ਦੇ ਪੁੱਤਰਾਂ ਵਾਂਗੂੰ ਸੀ ਮੇਰੇ ਬੁੱਲ੍ਹਾਂ ਨੂੰ ਛੂਹਿਆ ਅਤੇ ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਬੋਲਣਾ ਸ਼ੁਰੂ ਕੀਤਾ। ਮੈਂ ਆਪਣੇ ਸਾਹਮਣੇ ਖੜ੍ਹੇ ਵਿਅਕਤੀ ਨੂੰ ਕਿਹਾ, “ਹੇ ਮੇਰੇ ਮਾਲਕ, ਦਰਸ਼ਨ ਦੇ ਕਾਰਨ ਮੈਂ ਦੁਖੀ ਹੋ ਗਿਆ ਹਾਂ ਅਤੇ ਮੈਂ ਬਹੁਤ ਕਮਜ਼ੋਰ ਮਹਿਸੂਸ ਕਰਦਾ ਹਾਂ।

17ਹੇ ਮੇਰੇ ਮਾਲਕ, ਮੈਂ ਤੇਰਾ ਦਾਸ, ਤੇਰੇ ਨਾਲ ਕਿਵੇਂ ਗੱਲ ਕਰ ਸਕਦਾ ਹਾਂ? ਮੇਰੀ ਤਾਕਤ ਖਤਮ ਹੋ ਗਈ ਹੈ ਅਤੇ ਮੈਂ ਮੁਸ਼ਕਿਲ ਨਾਲ ਸਾਹ ਲੈ ਸਕਦਾ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.