ਦਾਨੀਏਲ 10

ਹੇ ਮੇਰੇ ਮਾਲਕ, ਮੈਂ ਤੇਰਾ ਦਾਸ, ਤੇਰੇ ਨਾਲ ਕਿਵੇਂ ਗੱਲ ਕਰ ਸਕਦਾ ਹਾਂ? ਮੇਰੀ ਤਾਕਤ ਖਤਮ ਹੋ ਗਈ ਹੈ ਅਤੇ ਮੈਂ ਮੁਸ਼ਕਿਲ ਨਾਲ ਸਾਹ ਲੈ ਸਕਦਾ ਹਾਂ।”

Daniel 10:17 (UKJV) For how can the servant of this my lord talk with this my lord? for as for me, immediately there remained no strength in me, neither is there breath left in me.

15ਜਦੋਂ ਉਹ ਮੈਨੂੰ ਇਹ ਕਹਿ ਰਿਹਾ ਸੀ, ਮੈਂ ਆਪਣਾ ਮੂੰਹ ਜ਼ਮੀਨ ਵੱਲ ਝੁਕਾਇਆ ਅਤੇ ਗੂੰਗੇ ਵਾਂਗ ਬੋਲ ਨਾ ਸਕਿਆ।

16ਵੇਖੋ, ਕਿਸੇ ਨੇ ਜੋ ਮਨੁੱਖ ਦੇ ਪੁੱਤਰਾਂ ਵਾਂਗੂੰ ਸੀ ਮੇਰੇ ਬੁੱਲ੍ਹਾਂ ਨੂੰ ਛੂਹਿਆ ਅਤੇ ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਬੋਲਣਾ ਸ਼ੁਰੂ ਕੀਤਾ। ਮੈਂ ਆਪਣੇ ਸਾਹਮਣੇ ਖੜ੍ਹੇ ਵਿਅਕਤੀ ਨੂੰ ਕਿਹਾ, “ਹੇ ਮੇਰੇ ਮਾਲਕ, ਦਰਸ਼ਨ ਦੇ ਕਾਰਨ ਮੈਂ ਦੁਖੀ ਹੋ ਗਿਆ ਹਾਂ ਅਤੇ ਮੈਂ ਬਹੁਤ ਕਮਜ਼ੋਰ ਮਹਿਸੂਸ ਕਰਦਾ ਹਾਂ।

17ਹੇ ਮੇਰੇ ਮਾਲਕ, ਮੈਂ ਤੇਰਾ ਦਾਸ, ਤੇਰੇ ਨਾਲ ਕਿਵੇਂ ਗੱਲ ਕਰ ਸਕਦਾ ਹਾਂ? ਮੇਰੀ ਤਾਕਤ ਖਤਮ ਹੋ ਗਈ ਹੈ ਅਤੇ ਮੈਂ ਮੁਸ਼ਕਿਲ ਨਾਲ ਸਾਹ ਲੈ ਸਕਦਾ ਹਾਂ।”

18ਇੱਕ ਵਾਰੀ ਫਿਰ ਇੱਕ ਆਦਮੀ ਵਰਗਾ ਦਿਸਦਾ ਸੀ, ਉਸਨੇ ਮੈਨੂੰ ਛੂਹਿਆ ਅਤੇ ਮੈਨੂੰ ਤਾਕਤ ਦਿੱਤੀ।

19“ਭੈਭੀਤ ਨਾ ਹੋਵੋ, ਤੁਸੀਂ ਜੋ ਬਹੁਤ ਸਤਿਕਾਰਯੋਗ ਹੋ,” ਉਸਨੇ ਕਿਹਾ। “ਸ਼ਾਂਤੀ! ਹੁਣ ਮਜ਼ਬੂਤ ਬਣੋ; ਮਜ਼ਬੂਤ ਹੋਣਾ।” ਜਦੋਂ ਉਸ ਨੇ ਮੇਰੇ ਨਾਲ ਗੱਲ ਕੀਤੀ, ਤਾਂ ਮੈਂ ਮਜ਼ਬੂਤ ਹੋ ਗਿਆ ਅਤੇ ਕਿਹਾ, “ਬੋਲੋ, ਹੇ ਮੇਰੇ ਮਾਲਕ, ਕਿਉਂਕਿ ਤੁਸੀਂ ਮੈਨੂੰ ਤਾਕਤ ਦਿੱਤੀ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.