ਦਾਨੀਏਲ 11

ਹਮਲਾਵਰ ਆਪਣੀ ਮਰਜ਼ੀ ਅਨੁਸਾਰ ਕਰੇਗਾ; ਕੋਈ ਵੀ ਉਸਦੇ ਵਿਰੁੱਧ ਖੜਾ ਨਹੀਂ ਹੋ ਸਕੇਗਾ। ਉਹ ਆਪਣੇ ਆਪ ਨੂੰ ਸੁੰਦਰ ਧਰਤੀ ਵਿੱਚ ਸਥਾਪਿਤ ਕਰੇਗਾ ਅਤੇ ਇਸਨੂੰ ਤਬਾਹ ਕਰਨ ਦੀ ਸ਼ਕਤੀ ਪ੍ਰਾਪਤ ਕਰੇਗਾ।

Daniel 11:16 (UKJV) But he that comes against him shall do according to his own will, and none shall stand before him: and he shall stand in the glorious land, which by his hand shall be consumed.

14“ਉਹਨਾਂ ਸਮਿਆਂ ਵਿੱਚ ਬਹੁਤ ਸਾਰੇ ਲੋਕ ਦੱਖਣ ਦੇ ਰਾਜੇ ਦੇ ਵਿਰੁੱਧ ਉੱਠਣਗੇ। ਜਿਹੜੇ ਲੋਕ ਤੁਹਾਡੇ ਆਪਣੇ ਲੋਕਾਂ ਵਿੱਚ ਹਿੰਸਕ ਹਨ ਉਹ ਦਰਸ਼ਨ ਦੀ ਪੂਰਤੀ ਵਿੱਚ ਬਗਾਵਤ ਕਰਨਗੇ, ਪਰ ਸਫਲਤਾ ਤੋਂ ਬਿਨਾਂ।

15ਫਿਰ ਉੱਤਰ ਦਾ ਰਾਜਾ ਆਵੇਗਾ ਅਤੇ ਘੇਰਾਬੰਦੀ ਦੇ ਢੇਰ ਬਣਾਵੇਗਾ ਅਤੇ ਇੱਕ ਗੜ੍ਹ ਵਾਲੇ ਸ਼ਹਿਰ ਉੱਤੇ ਕਬਜ਼ਾ ਕਰ ਲਵੇਗਾ। ਦੱਖਣ ਦੀਆਂ ਤਾਕਤਾਂ ਵਿਰੋਧ ਕਰਨ ਲਈ ਸ਼ਕਤੀਹੀਣ ਹੋ ਜਾਣਗੀਆਂ; ਇੱਥੋਂ ਤੱਕ ਕਿ ਉਨ੍ਹਾਂ ਦੀਆਂ ਸਭ ਤੋਂ ਵਧੀਆ ਫ਼ੌਜਾਂ ਕੋਲ ਖੜ੍ਹੇ ਹੋਣ ਦੀ ਤਾਕਤ ਨਹੀਂ ਹੋਵੇਗੀ।

16ਹਮਲਾਵਰ ਆਪਣੀ ਮਰਜ਼ੀ ਅਨੁਸਾਰ ਕਰੇਗਾ; ਕੋਈ ਵੀ ਉਸਦੇ ਵਿਰੁੱਧ ਖੜਾ ਨਹੀਂ ਹੋ ਸਕੇਗਾ। ਉਹ ਆਪਣੇ ਆਪ ਨੂੰ ਸੁੰਦਰ ਧਰਤੀ ਵਿੱਚ ਸਥਾਪਿਤ ਕਰੇਗਾ ਅਤੇ ਇਸਨੂੰ ਤਬਾਹ ਕਰਨ ਦੀ ਸ਼ਕਤੀ ਪ੍ਰਾਪਤ ਕਰੇਗਾ।

17ਉਹ ਆਪਣੇ ਪੂਰੇ ਰਾਜ ਦੀ ਤਾਕਤ ਨਾਲ ਆਉਣਾ ਤੈਅ ਕਰੇਗਾ ਅਤੇ ਦੱਖਣ ਦੇ ਰਾਜੇ ਨਾਲ ਗੱਠਜੋੜ ਕਰੇਗਾ। ਅਤੇ ਉਹ ਰਾਜ ਨੂੰ ਉਖਾੜ ਸੁੱਟਣ ਲਈ ਉਸਨੂੰ ਇੱਕ ਧੀ ਦੇ ਵਿਆਹ ਵਿੱਚ ਦੇਵੇਗਾ, ਪਰ ਉਸਦੀ ਯੋਜਨਾ ਸਫ਼ਲ ਨਹੀਂ ਹੋਵੇਗੀ ਜਾਂ ਉਸਦੀ ਮਦਦ ਨਹੀਂ ਕਰੇਗੀ।

18ਤਦ ਉਹ ਆਪਣਾ ਧਿਆਨ ਸਮੁੰਦਰੀ ਕੰਢਿਆਂ ਵੱਲ ਮੋੜ ਲਵੇਗਾ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਲੈ ਲਵੇਗਾ, ਪਰ ਇੱਕ ਸੈਨਾਪਤੀ ਉਸ ਦੀ ਬੇਇੱਜ਼ਤੀ ਨੂੰ ਖ਼ਤਮ ਕਰ ਦੇਵੇਗਾ ਅਤੇ ਆਪਣੀ ਬੇਇੱਜ਼ਤੀ ਨੂੰ ਉਸ ਉੱਤੇ ਮੋੜ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.