ਦਾਨੀਏਲ 11

ਉਹ ਆਪਣੇ ਪੂਰੇ ਰਾਜ ਦੀ ਤਾਕਤ ਨਾਲ ਆਉਣਾ ਤੈਅ ਕਰੇਗਾ ਅਤੇ ਦੱਖਣ ਦੇ ਰਾਜੇ ਨਾਲ ਗੱਠਜੋੜ ਕਰੇਗਾ। ਅਤੇ ਉਹ ਰਾਜ ਨੂੰ ਉਖਾੜ ਸੁੱਟਣ ਲਈ ਉਸਨੂੰ ਇੱਕ ਧੀ ਦੇ ਵਿਆਹ ਵਿੱਚ ਦੇਵੇਗਾ, ਪਰ ਉਸਦੀ ਯੋਜਨਾ ਸਫ਼ਲ ਨਹੀਂ ਹੋਵੇਗੀ ਜਾਂ ਉਸਦੀ ਮਦਦ ਨਹੀਂ ਕਰੇਗੀ।

Daniel 11:17 (UKJV) He shall also set his face to enter with the strength of his whole kingdom, and upright ones with him; thus shall he do: and he shall give him the daughter of women, corrupting her: but she shall not stand on his side, neither be for him.

15ਫਿਰ ਉੱਤਰ ਦਾ ਰਾਜਾ ਆਵੇਗਾ ਅਤੇ ਘੇਰਾਬੰਦੀ ਦੇ ਢੇਰ ਬਣਾਵੇਗਾ ਅਤੇ ਇੱਕ ਗੜ੍ਹ ਵਾਲੇ ਸ਼ਹਿਰ ਉੱਤੇ ਕਬਜ਼ਾ ਕਰ ਲਵੇਗਾ। ਦੱਖਣ ਦੀਆਂ ਤਾਕਤਾਂ ਵਿਰੋਧ ਕਰਨ ਲਈ ਸ਼ਕਤੀਹੀਣ ਹੋ ਜਾਣਗੀਆਂ; ਇੱਥੋਂ ਤੱਕ ਕਿ ਉਨ੍ਹਾਂ ਦੀਆਂ ਸਭ ਤੋਂ ਵਧੀਆ ਫ਼ੌਜਾਂ ਕੋਲ ਖੜ੍ਹੇ ਹੋਣ ਦੀ ਤਾਕਤ ਨਹੀਂ ਹੋਵੇਗੀ।

16ਹਮਲਾਵਰ ਆਪਣੀ ਮਰਜ਼ੀ ਅਨੁਸਾਰ ਕਰੇਗਾ; ਕੋਈ ਵੀ ਉਸਦੇ ਵਿਰੁੱਧ ਖੜਾ ਨਹੀਂ ਹੋ ਸਕੇਗਾ। ਉਹ ਆਪਣੇ ਆਪ ਨੂੰ ਸੁੰਦਰ ਧਰਤੀ ਵਿੱਚ ਸਥਾਪਿਤ ਕਰੇਗਾ ਅਤੇ ਇਸਨੂੰ ਤਬਾਹ ਕਰਨ ਦੀ ਸ਼ਕਤੀ ਪ੍ਰਾਪਤ ਕਰੇਗਾ।

17ਉਹ ਆਪਣੇ ਪੂਰੇ ਰਾਜ ਦੀ ਤਾਕਤ ਨਾਲ ਆਉਣਾ ਤੈਅ ਕਰੇਗਾ ਅਤੇ ਦੱਖਣ ਦੇ ਰਾਜੇ ਨਾਲ ਗੱਠਜੋੜ ਕਰੇਗਾ। ਅਤੇ ਉਹ ਰਾਜ ਨੂੰ ਉਖਾੜ ਸੁੱਟਣ ਲਈ ਉਸਨੂੰ ਇੱਕ ਧੀ ਦੇ ਵਿਆਹ ਵਿੱਚ ਦੇਵੇਗਾ, ਪਰ ਉਸਦੀ ਯੋਜਨਾ ਸਫ਼ਲ ਨਹੀਂ ਹੋਵੇਗੀ ਜਾਂ ਉਸਦੀ ਮਦਦ ਨਹੀਂ ਕਰੇਗੀ।

18ਤਦ ਉਹ ਆਪਣਾ ਧਿਆਨ ਸਮੁੰਦਰੀ ਕੰਢਿਆਂ ਵੱਲ ਮੋੜ ਲਵੇਗਾ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਲੈ ਲਵੇਗਾ, ਪਰ ਇੱਕ ਸੈਨਾਪਤੀ ਉਸ ਦੀ ਬੇਇੱਜ਼ਤੀ ਨੂੰ ਖ਼ਤਮ ਕਰ ਦੇਵੇਗਾ ਅਤੇ ਆਪਣੀ ਬੇਇੱਜ਼ਤੀ ਨੂੰ ਉਸ ਉੱਤੇ ਮੋੜ ਦੇਵੇਗਾ।

19ਇਸ ਤੋਂ ਬਾਅਦ, ਉਹ ਆਪਣੇ ਦੇਸ਼ ਦੇ ਕਿਲ੍ਹਿਆਂ ਵੱਲ ਮੁੜ ਜਾਵੇਗਾ, ਪਰ ਠੋਕਰ ਖਾ ਕੇ ਡਿੱਗ ਜਾਵੇਗਾ, ਜੋ ਹੋਰ ਨਹੀਂ ਦੇਖਿਆ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.