ਦਾਨੀਏਲ 11

ਇਸ ਤੋਂ ਬਾਅਦ, ਉਹ ਆਪਣੇ ਦੇਸ਼ ਦੇ ਕਿਲ੍ਹਿਆਂ ਵੱਲ ਮੁੜ ਜਾਵੇਗਾ, ਪਰ ਠੋਕਰ ਖਾ ਕੇ ਡਿੱਗ ਜਾਵੇਗਾ, ਜੋ ਹੋਰ ਨਹੀਂ ਦੇਖਿਆ ਜਾਵੇਗਾ।

Daniel 11:19 (UKJV) Then he shall turn his face toward the fort of his own land: but he shall stumble and fall, and not be found.

17ਉਹ ਆਪਣੇ ਪੂਰੇ ਰਾਜ ਦੀ ਤਾਕਤ ਨਾਲ ਆਉਣਾ ਤੈਅ ਕਰੇਗਾ ਅਤੇ ਦੱਖਣ ਦੇ ਰਾਜੇ ਨਾਲ ਗੱਠਜੋੜ ਕਰੇਗਾ। ਅਤੇ ਉਹ ਰਾਜ ਨੂੰ ਉਖਾੜ ਸੁੱਟਣ ਲਈ ਉਸਨੂੰ ਇੱਕ ਧੀ ਦੇ ਵਿਆਹ ਵਿੱਚ ਦੇਵੇਗਾ, ਪਰ ਉਸਦੀ ਯੋਜਨਾ ਸਫ਼ਲ ਨਹੀਂ ਹੋਵੇਗੀ ਜਾਂ ਉਸਦੀ ਮਦਦ ਨਹੀਂ ਕਰੇਗੀ।

18ਤਦ ਉਹ ਆਪਣਾ ਧਿਆਨ ਸਮੁੰਦਰੀ ਕੰਢਿਆਂ ਵੱਲ ਮੋੜ ਲਵੇਗਾ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਲੈ ਲਵੇਗਾ, ਪਰ ਇੱਕ ਸੈਨਾਪਤੀ ਉਸ ਦੀ ਬੇਇੱਜ਼ਤੀ ਨੂੰ ਖ਼ਤਮ ਕਰ ਦੇਵੇਗਾ ਅਤੇ ਆਪਣੀ ਬੇਇੱਜ਼ਤੀ ਨੂੰ ਉਸ ਉੱਤੇ ਮੋੜ ਦੇਵੇਗਾ।

19ਇਸ ਤੋਂ ਬਾਅਦ, ਉਹ ਆਪਣੇ ਦੇਸ਼ ਦੇ ਕਿਲ੍ਹਿਆਂ ਵੱਲ ਮੁੜ ਜਾਵੇਗਾ, ਪਰ ਠੋਕਰ ਖਾ ਕੇ ਡਿੱਗ ਜਾਵੇਗਾ, ਜੋ ਹੋਰ ਨਹੀਂ ਦੇਖਿਆ ਜਾਵੇਗਾ।

20“ਉਸਦਾ ਉੱਤਰਾਧਿਕਾਰੀ ਸ਼ਾਹੀ ਸ਼ਾਨ ਨੂੰ ਕਾਇਮ ਰੱਖਣ ਲਈ ਇੱਕ ਮਸੂਲੀਏ ਨੂੰ ਭੇਜੇਗਾ। ਹਾਲਾਂਕਿ, ਕੁਝ ਸਾਲਾਂ ਵਿੱਚ, ਉਹ ਤਬਾਹ ਹੋ ਜਾਵੇਗਾ, ਪਰ ਗੁੱਸੇ ਜਾਂ ਲੜਾਈ ਵਿੱਚ ਨਹੀਂ।

21“ਉਸ ਦੇ ਬਾਅਦ ਇੱਕ ਨਫ਼ਰਤ ਵਾਲਾ ਵਿਅਕਤੀ ਹੋਵੇਗਾ ਜਿਸ ਨੂੰ ਰਾਇਲਟੀ ਦਾ ਸਨਮਾਨ ਨਹੀਂ ਦਿੱਤਾ ਗਿਆ ਹੈ। ਉਹ ਰਾਜ ਉੱਤੇ ਹਮਲਾ ਕਰੇਗਾ ਜਦੋਂ ਇਸਦੇ ਲੋਕ ਸੁਰੱਖਿਅਤ ਮਹਿਸੂਸ ਕਰਨਗੇ, ਅਤੇ ਉਹ ਇਸ ਨੂੰ ਸਾਜ਼ਿਸ਼ ਦੁਆਰਾ ਜ਼ਬਤ ਕਰ ਲਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.