ਦਾਨੀਏਲ 11

“ਉਸ ਦੇ ਬਾਅਦ ਇੱਕ ਨਫ਼ਰਤ ਵਾਲਾ ਵਿਅਕਤੀ ਹੋਵੇਗਾ ਜਿਸ ਨੂੰ ਰਾਇਲਟੀ ਦਾ ਸਨਮਾਨ ਨਹੀਂ ਦਿੱਤਾ ਗਿਆ ਹੈ। ਉਹ ਰਾਜ ਉੱਤੇ ਹਮਲਾ ਕਰੇਗਾ ਜਦੋਂ ਇਸਦੇ ਲੋਕ ਸੁਰੱਖਿਅਤ ਮਹਿਸੂਸ ਕਰਨਗੇ, ਅਤੇ ਉਹ ਇਸ ਨੂੰ ਸਾਜ਼ਿਸ਼ ਦੁਆਰਾ ਜ਼ਬਤ ਕਰ ਲਵੇਗਾ।

Daniel 11:21 (UKJV) And in his estate shall stand up a vile person, to whom they shall not give the honour of the kingdom: but he shall come in peaceably, and obtain the kingdom by flatteries.

19ਇਸ ਤੋਂ ਬਾਅਦ, ਉਹ ਆਪਣੇ ਦੇਸ਼ ਦੇ ਕਿਲ੍ਹਿਆਂ ਵੱਲ ਮੁੜ ਜਾਵੇਗਾ, ਪਰ ਠੋਕਰ ਖਾ ਕੇ ਡਿੱਗ ਜਾਵੇਗਾ, ਜੋ ਹੋਰ ਨਹੀਂ ਦੇਖਿਆ ਜਾਵੇਗਾ।

20“ਉਸਦਾ ਉੱਤਰਾਧਿਕਾਰੀ ਸ਼ਾਹੀ ਸ਼ਾਨ ਨੂੰ ਕਾਇਮ ਰੱਖਣ ਲਈ ਇੱਕ ਮਸੂਲੀਏ ਨੂੰ ਭੇਜੇਗਾ। ਹਾਲਾਂਕਿ, ਕੁਝ ਸਾਲਾਂ ਵਿੱਚ, ਉਹ ਤਬਾਹ ਹੋ ਜਾਵੇਗਾ, ਪਰ ਗੁੱਸੇ ਜਾਂ ਲੜਾਈ ਵਿੱਚ ਨਹੀਂ।

21“ਉਸ ਦੇ ਬਾਅਦ ਇੱਕ ਨਫ਼ਰਤ ਵਾਲਾ ਵਿਅਕਤੀ ਹੋਵੇਗਾ ਜਿਸ ਨੂੰ ਰਾਇਲਟੀ ਦਾ ਸਨਮਾਨ ਨਹੀਂ ਦਿੱਤਾ ਗਿਆ ਹੈ। ਉਹ ਰਾਜ ਉੱਤੇ ਹਮਲਾ ਕਰੇਗਾ ਜਦੋਂ ਇਸਦੇ ਲੋਕ ਸੁਰੱਖਿਅਤ ਮਹਿਸੂਸ ਕਰਨਗੇ, ਅਤੇ ਉਹ ਇਸ ਨੂੰ ਸਾਜ਼ਿਸ਼ ਦੁਆਰਾ ਜ਼ਬਤ ਕਰ ਲਵੇਗਾ।

22ਤਦ ਇੱਕ ਭਾਰੀ ਫ਼ੌਜ ਉਸ ਦੇ ਅੱਗੇ ਹੂੰਝ ਜਾਵੇਗੀ; ਇਹ ਅਤੇ ਇਕਰਾਰਨਾਮੇ ਦਾ ਰਾਜਕੁਮਾਰ ਦੋਵੇਂ ਤਬਾਹ ਹੋ ਜਾਣਗੇ।

23ਉਸ ਨਾਲ ਸਮਝੌਤਾ ਕਰਨ ਤੋਂ ਬਾਅਦ, ਉਹ ਧੋਖੇ ਨਾਲ ਕੰਮ ਕਰੇਗਾ, ਅਤੇ ਸਿਰਫ ਕੁਝ ਲੋਕਾਂ ਦੇ ਨਾਲ ਉਹ ਸੱਤਾ ਵਿੱਚ ਆਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.