ਦਾਨੀਏਲ 11

“ਉਸਦਾ ਉੱਤਰਾਧਿਕਾਰੀ ਸ਼ਾਹੀ ਸ਼ਾਨ ਨੂੰ ਕਾਇਮ ਰੱਖਣ ਲਈ ਇੱਕ ਮਸੂਲੀਏ ਨੂੰ ਭੇਜੇਗਾ। ਹਾਲਾਂਕਿ, ਕੁਝ ਸਾਲਾਂ ਵਿੱਚ, ਉਹ ਤਬਾਹ ਹੋ ਜਾਵੇਗਾ, ਪਰ ਗੁੱਸੇ ਜਾਂ ਲੜਾਈ ਵਿੱਚ ਨਹੀਂ।

Daniel 11:20 (UKJV) Then shall stand up in his estate a raiser of taxes in the glory of the kingdom: but within few days he shall be destroyed, neither in anger, nor in battle.

18ਤਦ ਉਹ ਆਪਣਾ ਧਿਆਨ ਸਮੁੰਦਰੀ ਕੰਢਿਆਂ ਵੱਲ ਮੋੜ ਲਵੇਗਾ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਲੈ ਲਵੇਗਾ, ਪਰ ਇੱਕ ਸੈਨਾਪਤੀ ਉਸ ਦੀ ਬੇਇੱਜ਼ਤੀ ਨੂੰ ਖ਼ਤਮ ਕਰ ਦੇਵੇਗਾ ਅਤੇ ਆਪਣੀ ਬੇਇੱਜ਼ਤੀ ਨੂੰ ਉਸ ਉੱਤੇ ਮੋੜ ਦੇਵੇਗਾ।

19ਇਸ ਤੋਂ ਬਾਅਦ, ਉਹ ਆਪਣੇ ਦੇਸ਼ ਦੇ ਕਿਲ੍ਹਿਆਂ ਵੱਲ ਮੁੜ ਜਾਵੇਗਾ, ਪਰ ਠੋਕਰ ਖਾ ਕੇ ਡਿੱਗ ਜਾਵੇਗਾ, ਜੋ ਹੋਰ ਨਹੀਂ ਦੇਖਿਆ ਜਾਵੇਗਾ।

20“ਉਸਦਾ ਉੱਤਰਾਧਿਕਾਰੀ ਸ਼ਾਹੀ ਸ਼ਾਨ ਨੂੰ ਕਾਇਮ ਰੱਖਣ ਲਈ ਇੱਕ ਮਸੂਲੀਏ ਨੂੰ ਭੇਜੇਗਾ। ਹਾਲਾਂਕਿ, ਕੁਝ ਸਾਲਾਂ ਵਿੱਚ, ਉਹ ਤਬਾਹ ਹੋ ਜਾਵੇਗਾ, ਪਰ ਗੁੱਸੇ ਜਾਂ ਲੜਾਈ ਵਿੱਚ ਨਹੀਂ।

21“ਉਸ ਦੇ ਬਾਅਦ ਇੱਕ ਨਫ਼ਰਤ ਵਾਲਾ ਵਿਅਕਤੀ ਹੋਵੇਗਾ ਜਿਸ ਨੂੰ ਰਾਇਲਟੀ ਦਾ ਸਨਮਾਨ ਨਹੀਂ ਦਿੱਤਾ ਗਿਆ ਹੈ। ਉਹ ਰਾਜ ਉੱਤੇ ਹਮਲਾ ਕਰੇਗਾ ਜਦੋਂ ਇਸਦੇ ਲੋਕ ਸੁਰੱਖਿਅਤ ਮਹਿਸੂਸ ਕਰਨਗੇ, ਅਤੇ ਉਹ ਇਸ ਨੂੰ ਸਾਜ਼ਿਸ਼ ਦੁਆਰਾ ਜ਼ਬਤ ਕਰ ਲਵੇਗਾ।

22ਤਦ ਇੱਕ ਭਾਰੀ ਫ਼ੌਜ ਉਸ ਦੇ ਅੱਗੇ ਹੂੰਝ ਜਾਵੇਗੀ; ਇਹ ਅਤੇ ਇਕਰਾਰਨਾਮੇ ਦਾ ਰਾਜਕੁਮਾਰ ਦੋਵੇਂ ਤਬਾਹ ਹੋ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.