ਦਾਨੀਏਲ 11

ਤਦ ਇੱਕ ਭਾਰੀ ਫ਼ੌਜ ਉਸ ਦੇ ਅੱਗੇ ਹੂੰਝ ਜਾਵੇਗੀ; ਇਹ ਅਤੇ ਇਕਰਾਰਨਾਮੇ ਦਾ ਰਾਜਕੁਮਾਰ ਦੋਵੇਂ ਤਬਾਹ ਹੋ ਜਾਣਗੇ।

Daniel 11:22 (UKJV) And with the arms of a flood shall they be overflowed from before him, and shall be broken; yea, also the prince of the covenant.

20“ਉਸਦਾ ਉੱਤਰਾਧਿਕਾਰੀ ਸ਼ਾਹੀ ਸ਼ਾਨ ਨੂੰ ਕਾਇਮ ਰੱਖਣ ਲਈ ਇੱਕ ਮਸੂਲੀਏ ਨੂੰ ਭੇਜੇਗਾ। ਹਾਲਾਂਕਿ, ਕੁਝ ਸਾਲਾਂ ਵਿੱਚ, ਉਹ ਤਬਾਹ ਹੋ ਜਾਵੇਗਾ, ਪਰ ਗੁੱਸੇ ਜਾਂ ਲੜਾਈ ਵਿੱਚ ਨਹੀਂ।

21“ਉਸ ਦੇ ਬਾਅਦ ਇੱਕ ਨਫ਼ਰਤ ਵਾਲਾ ਵਿਅਕਤੀ ਹੋਵੇਗਾ ਜਿਸ ਨੂੰ ਰਾਇਲਟੀ ਦਾ ਸਨਮਾਨ ਨਹੀਂ ਦਿੱਤਾ ਗਿਆ ਹੈ। ਉਹ ਰਾਜ ਉੱਤੇ ਹਮਲਾ ਕਰੇਗਾ ਜਦੋਂ ਇਸਦੇ ਲੋਕ ਸੁਰੱਖਿਅਤ ਮਹਿਸੂਸ ਕਰਨਗੇ, ਅਤੇ ਉਹ ਇਸ ਨੂੰ ਸਾਜ਼ਿਸ਼ ਦੁਆਰਾ ਜ਼ਬਤ ਕਰ ਲਵੇਗਾ।

22ਤਦ ਇੱਕ ਭਾਰੀ ਫ਼ੌਜ ਉਸ ਦੇ ਅੱਗੇ ਹੂੰਝ ਜਾਵੇਗੀ; ਇਹ ਅਤੇ ਇਕਰਾਰਨਾਮੇ ਦਾ ਰਾਜਕੁਮਾਰ ਦੋਵੇਂ ਤਬਾਹ ਹੋ ਜਾਣਗੇ।

23ਉਸ ਨਾਲ ਸਮਝੌਤਾ ਕਰਨ ਤੋਂ ਬਾਅਦ, ਉਹ ਧੋਖੇ ਨਾਲ ਕੰਮ ਕਰੇਗਾ, ਅਤੇ ਸਿਰਫ ਕੁਝ ਲੋਕਾਂ ਦੇ ਨਾਲ ਉਹ ਸੱਤਾ ਵਿੱਚ ਆਵੇਗਾ।

24ਜਦੋਂ ਸਭ ਤੋਂ ਅਮੀਰ ਸੂਬੇ ਸੁਰੱਖਿਅਤ ਮਹਿਸੂਸ ਕਰਦੇ ਹਨ, ਤਾਂ ਉਹ ਉਨ੍ਹਾਂ ਤੇ ਹਮਲਾ ਕਰੇਗਾ ਅਤੇ ਉਹ ਪ੍ਰਾਪਤ ਕਰੇਗਾ ਜੋ ਨਾ ਉਸ ਦੇ ਪਿਉ-ਦਾਦਿਆਂ ਨੇ ਕੀਤਾ ਅਤੇ ਨਾ ਹੀ ਉਸ ਦੇ ਪੁਰਖਿਆਂ ਨੇ ਕੀਤਾ। ਉਹ ਆਪਣੇ ਪੈਰੋਕਾਰਾਂ ਵਿੱਚ ਲੁੱਟ, ਲੁੱਟ ਅਤੇ ਦੌਲਤ ਵੰਡੇਗਾ। ਉਹ ਕਿਲ੍ਹਿਆਂ ਨੂੰ ਉਖਾੜ ਸੁੱਟਣ ਦੀ ਸਾਜ਼ਿਸ਼ ਰਚੇਗਾ-ਪਰ ਸਿਰਫ ਕੁਝ ਸਮੇਂ ਲਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.