ਦਾਨੀਏਲ 11

ਕੁਝ ਬੁੱਧਵਾਨ ਠੋਕਰ ਖਾਣਗੇ, ਤਾਂ ਜੋ ਅੰਤ ਦੇ ਸਮੇਂ ਤੱਕ ਉਹ ਸ਼ੁੱਧ, ਸ਼ੁੱਧ ਅਤੇ ਬੇਦਾਗ ਹੋ ਜਾਣ, ਕਿਉਂਕਿ ਇਹ ਅਜੇ ਵੀ ਨਿਰਧਾਰਤ ਸਮੇਂ ਤੇ ਆਵੇਗਾ।

Daniel 11:35 (UKJV) And some of them of understanding shall fall, to try them, and to purge, and to make them white, even to the time of the end: because it is yet for a time appointed.

33“ਜਿਹੜੇ ਬੁੱਧੀਮਾਨ ਹਨ ਉਹ ਬਹੁਤਿਆਂ ਨੂੰ ਉਪਦੇਸ਼ ਦੇਣਗੇ, ਭਾਵੇਂ ਕੁਝ ਸਮੇਂ ਲਈ ਉਹ ਤਲਵਾਰ ਨਾਲ ਡਿੱਗਣਗੇ ਜਾਂ ਸਾੜ ਦਿੱਤੇ ਜਾਣਗੇ ਜਾਂ ਫੜੇ ਜਾਣਗੇ ਜਾਂ ਲੁੱਟੇ ਜਾਣਗੇ।

34ਜਦੋਂ ਉਹ ਡਿੱਗਦੇ ਹਨ, ਤਾਂ ਉਹਨਾਂ ਨੂੰ ਥੋੜੀ ਜਿਹੀ ਮਦਦ ਮਿਲੇਗੀ, ਅਤੇ ਬਹੁਤ ਸਾਰੇ ਜਿਹੜੇ ਇਮਾਨਦਾਰ ਨਹੀਂ ਹਨ ਉਹਨਾਂ ਨਾਲ ਜੁੜ ਜਾਣਗੇ।

35ਕੁਝ ਬੁੱਧਵਾਨ ਠੋਕਰ ਖਾਣਗੇ, ਤਾਂ ਜੋ ਅੰਤ ਦੇ ਸਮੇਂ ਤੱਕ ਉਹ ਸ਼ੁੱਧ, ਸ਼ੁੱਧ ਅਤੇ ਬੇਦਾਗ ਹੋ ਜਾਣ, ਕਿਉਂਕਿ ਇਹ ਅਜੇ ਵੀ ਨਿਰਧਾਰਤ ਸਮੇਂ ਤੇ ਆਵੇਗਾ।

36“ਰਾਜੇ ਉਹੀ ਕਰੇਗਾ ਜੋ ਉਹ ਚਾਹੁੰਦਾ ਹੈ। ਉਹ ਆਪਣੇ ਆਪ ਨੂੰ ਹਰੇਕ ਦੇਵਤੇ ਤੋਂ ਉੱਚਾ ਕਰੇਗਾ ਅਤੇ ਮਹਾਨ ਕਰੇਗਾ ਅਤੇ ਦੇਵਤਿਆਂ ਦੇ ਪਰਮੇਸ਼ਵਰ ਦੇ ਵਿਰੁੱਧ ਅਣਸੁਣੀਆਂ ਗੱਲਾਂ ਕਹੇਗਾ। ਕ੍ਰੋਧ ਦਾ ਸਮਾਂ ਪੂਰਾ ਹੋਣ ਤੱਕ ਉਹ ਸਫਲ ਰਹੇਗਾ, ਕਿਉਂਕਿ ਜੋ ਨਿਸ਼ਚਤ ਕੀਤਾ ਗਿਆ ਹੈ ਉਹ ਵਾਪਰਨਾ ਲਾਜ਼ਮੀ ਹੈ।

37ਉਹ ਆਪਣੇ ਪੂਰਵਜਾਂ ਦੇ ਦੇਵਤਿਆਂ ਜਾਂ ਔਰਤਾਂ ਦੁਆਰਾ ਪਸੰਦ ਕੀਤੇ ਗਏ ਦੇਵਤਿਆਂ ਦੀ ਪਰਵਾਹ ਨਹੀਂ ਕਰੇਗਾ, ਨਾ ਹੀ ਉਹ ਕਿਸੇ ਦੇਵਤੇ ਦੀ ਪਰਵਾਹ ਕਰੇਗਾ, ਪਰ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਤੋਂ ਉੱਚਾ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.