ਦਾਨੀਏਲ 11

ਉਹ ਆਪਣੇ ਪੂਰਵਜਾਂ ਦੇ ਦੇਵਤਿਆਂ ਜਾਂ ਔਰਤਾਂ ਦੁਆਰਾ ਪਸੰਦ ਕੀਤੇ ਗਏ ਦੇਵਤਿਆਂ ਦੀ ਪਰਵਾਹ ਨਹੀਂ ਕਰੇਗਾ, ਨਾ ਹੀ ਉਹ ਕਿਸੇ ਦੇਵਤੇ ਦੀ ਪਰਵਾਹ ਕਰੇਗਾ, ਪਰ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਤੋਂ ਉੱਚਾ ਕਰੇਗਾ।

Daniel 11:37 (UKJV) Neither shall he regard the God of his fathers, nor the desire of women, nor regard any god: for he shall magnify himself above all.

35ਕੁਝ ਬੁੱਧਵਾਨ ਠੋਕਰ ਖਾਣਗੇ, ਤਾਂ ਜੋ ਅੰਤ ਦੇ ਸਮੇਂ ਤੱਕ ਉਹ ਸ਼ੁੱਧ, ਸ਼ੁੱਧ ਅਤੇ ਬੇਦਾਗ ਹੋ ਜਾਣ, ਕਿਉਂਕਿ ਇਹ ਅਜੇ ਵੀ ਨਿਰਧਾਰਤ ਸਮੇਂ ਤੇ ਆਵੇਗਾ।

36“ਰਾਜੇ ਉਹੀ ਕਰੇਗਾ ਜੋ ਉਹ ਚਾਹੁੰਦਾ ਹੈ। ਉਹ ਆਪਣੇ ਆਪ ਨੂੰ ਹਰੇਕ ਦੇਵਤੇ ਤੋਂ ਉੱਚਾ ਕਰੇਗਾ ਅਤੇ ਮਹਾਨ ਕਰੇਗਾ ਅਤੇ ਦੇਵਤਿਆਂ ਦੇ ਪਰਮੇਸ਼ਵਰ ਦੇ ਵਿਰੁੱਧ ਅਣਸੁਣੀਆਂ ਗੱਲਾਂ ਕਹੇਗਾ। ਕ੍ਰੋਧ ਦਾ ਸਮਾਂ ਪੂਰਾ ਹੋਣ ਤੱਕ ਉਹ ਸਫਲ ਰਹੇਗਾ, ਕਿਉਂਕਿ ਜੋ ਨਿਸ਼ਚਤ ਕੀਤਾ ਗਿਆ ਹੈ ਉਹ ਵਾਪਰਨਾ ਲਾਜ਼ਮੀ ਹੈ।

37ਉਹ ਆਪਣੇ ਪੂਰਵਜਾਂ ਦੇ ਦੇਵਤਿਆਂ ਜਾਂ ਔਰਤਾਂ ਦੁਆਰਾ ਪਸੰਦ ਕੀਤੇ ਗਏ ਦੇਵਤਿਆਂ ਦੀ ਪਰਵਾਹ ਨਹੀਂ ਕਰੇਗਾ, ਨਾ ਹੀ ਉਹ ਕਿਸੇ ਦੇਵਤੇ ਦੀ ਪਰਵਾਹ ਕਰੇਗਾ, ਪਰ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਤੋਂ ਉੱਚਾ ਕਰੇਗਾ।

38ਉਨ੍ਹਾਂ ਦੀ ਬਜਾਏ, ਉਹ ਕਿਲ੍ਹਿਆਂ ਦੇ ਦੇਵਤੇ ਦਾ ਆਦਰ ਕਰੇਗਾ; ਆਪਣੇ ਪੁਰਖਿਆਂ ਲਈ ਅਣਜਾਣ ਇੱਕ ਦੇਵਤਾ ਉਹ ਸੋਨੇ ਅਤੇ ਚਾਂਦੀ, ਕੀਮਤੀ ਪੱਥਰਾਂ ਅਤੇ ਮਹਿੰਗੇ ਤੋਹਫ਼ਿਆਂ ਨਾਲ ਸਨਮਾਨਿਤ ਕਰੇਗਾ।

39ਉਹ ਵਿਦੇਸ਼ੀ ਦੇਵਤੇ ਦੀ ਮਦਦ ਨਾਲ ਸਭ ਤੋਂ ਸ਼ਕਤੀਸ਼ਾਲੀ ਕਿਲ੍ਹਿਆਂ ਤੇ ਹਮਲਾ ਕਰੇਗਾ ਅਤੇ ਉਨ੍ਹਾਂ ਲੋਕਾਂ ਦਾ ਬਹੁਤ ਆਦਰ ਕਰੇਗਾ ਜੋ ਉਸ ਨੂੰ ਮੰਨਦੇ ਹਨ। ਉਹ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਉੱਤੇ ਸ਼ਾਸਕ ਬਣਾਵੇਗਾ ਅਤੇ ਜ਼ਮੀਨ ਨੂੰ ਕੀਮਤ ਦੇ ਕੇ ਵੰਡ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.