ਦਾਨੀਏਲ 11

ਉਹ ਵਿਦੇਸ਼ੀ ਦੇਵਤੇ ਦੀ ਮਦਦ ਨਾਲ ਸਭ ਤੋਂ ਸ਼ਕਤੀਸ਼ਾਲੀ ਕਿਲ੍ਹਿਆਂ ਤੇ ਹਮਲਾ ਕਰੇਗਾ ਅਤੇ ਉਨ੍ਹਾਂ ਲੋਕਾਂ ਦਾ ਬਹੁਤ ਆਦਰ ਕਰੇਗਾ ਜੋ ਉਸ ਨੂੰ ਮੰਨਦੇ ਹਨ। ਉਹ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਉੱਤੇ ਸ਼ਾਸਕ ਬਣਾਵੇਗਾ ਅਤੇ ਜ਼ਮੀਨ ਨੂੰ ਕੀਮਤ ਦੇ ਕੇ ਵੰਡ ਦੇਵੇਗਾ।

Daniel 11:39 (UKJV) Thus shall he do in the most strong holds with a strange god, whom he shall acknowledge and increase with glory: and he shall cause them to rule over many, and shall divide the land for gain.

37ਉਹ ਆਪਣੇ ਪੂਰਵਜਾਂ ਦੇ ਦੇਵਤਿਆਂ ਜਾਂ ਔਰਤਾਂ ਦੁਆਰਾ ਪਸੰਦ ਕੀਤੇ ਗਏ ਦੇਵਤਿਆਂ ਦੀ ਪਰਵਾਹ ਨਹੀਂ ਕਰੇਗਾ, ਨਾ ਹੀ ਉਹ ਕਿਸੇ ਦੇਵਤੇ ਦੀ ਪਰਵਾਹ ਕਰੇਗਾ, ਪਰ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਤੋਂ ਉੱਚਾ ਕਰੇਗਾ।

38ਉਨ੍ਹਾਂ ਦੀ ਬਜਾਏ, ਉਹ ਕਿਲ੍ਹਿਆਂ ਦੇ ਦੇਵਤੇ ਦਾ ਆਦਰ ਕਰੇਗਾ; ਆਪਣੇ ਪੁਰਖਿਆਂ ਲਈ ਅਣਜਾਣ ਇੱਕ ਦੇਵਤਾ ਉਹ ਸੋਨੇ ਅਤੇ ਚਾਂਦੀ, ਕੀਮਤੀ ਪੱਥਰਾਂ ਅਤੇ ਮਹਿੰਗੇ ਤੋਹਫ਼ਿਆਂ ਨਾਲ ਸਨਮਾਨਿਤ ਕਰੇਗਾ।

39ਉਹ ਵਿਦੇਸ਼ੀ ਦੇਵਤੇ ਦੀ ਮਦਦ ਨਾਲ ਸਭ ਤੋਂ ਸ਼ਕਤੀਸ਼ਾਲੀ ਕਿਲ੍ਹਿਆਂ ਤੇ ਹਮਲਾ ਕਰੇਗਾ ਅਤੇ ਉਨ੍ਹਾਂ ਲੋਕਾਂ ਦਾ ਬਹੁਤ ਆਦਰ ਕਰੇਗਾ ਜੋ ਉਸ ਨੂੰ ਮੰਨਦੇ ਹਨ। ਉਹ ਉਨ੍ਹਾਂ ਨੂੰ ਬਹੁਤ ਸਾਰੇ ਲੋਕਾਂ ਉੱਤੇ ਸ਼ਾਸਕ ਬਣਾਵੇਗਾ ਅਤੇ ਜ਼ਮੀਨ ਨੂੰ ਕੀਮਤ ਦੇ ਕੇ ਵੰਡ ਦੇਵੇਗਾ।

40“ਅੰਤ ਦੇ ਸਮੇਂ ਦੱਖਣ ਦਾ ਰਾਜਾ ਉਸਨੂੰ ਲੜਾਈ ਵਿੱਚ ਸ਼ਾਮਲ ਕਰੇਗਾ, ਅਤੇ ਉੱਤਰ ਦਾ ਰਾਜਾ ਉਸਦੇ ਵਿਰੁੱਧ ਰਥਾਂ ਅਤੇ ਘੋੜਸਵਾਰਾਂ ਅਤੇ ਜਹਾਜ਼ਾਂ ਦੇ ਇੱਕ ਵੱਡੇ ਬੇੜੇ ਨਾਲ ਤੂਫਾਨ ਕਰੇਗਾ। ਉਹ ਬਹੁਤ ਸਾਰੇ ਦੇਸ਼ਾਂ ਉੱਤੇ ਹਮਲਾ ਕਰੇਗਾ ਅਤੇ ਹੜ੍ਹ ਵਾਂਗ ਉਨ੍ਹਾਂ ਵਿੱਚੋਂ ਲੰਘ ਜਾਵੇਗਾ।

41ਉਹ ਸੁੰਦਰ ਧਰਤੀ ਉੱਤੇ ਵੀ ਹਮਲਾ ਕਰੇਗਾ। ਬਹੁਤ ਸਾਰੇ ਦੇਸ਼ ਡਿੱਗ ਪੈਣਗੇ, ਪਰ ਅਦੋਮ, ਮੋਆਬ ਅਤੇ ਅੰਮੋਨ ਦੇ ਆਗੂ ਉਸਦੇ ਹੱਥੋਂ ਛੁਡਾਏ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.