ਦਾਨੀਏਲ 11

ਕੁਝ ਸਾਲਾਂ ਬਾਅਦ, ਉਹ ਸਹਿਯੋਗੀ ਬਣ ਜਾਣਗੇ। ਦੱਖਣ ਦੇ ਰਾਜੇ ਦੀ ਧੀ ਉੱਤਰ ਦੇ ਰਾਜੇ ਕੋਲ ਇੱਕ ਗੱਠਜੋੜ ਕਰਨ ਲਈ ਜਾਵੇਗੀ, ਪਰ ਉਹ ਆਪਣੀ ਸ਼ਕਤੀ ਬਰਕਰਾਰ ਨਹੀਂ ਰੱਖੇਗੀ, ਅਤੇ ਉਹ ਅਤੇ ਉਸਦੀ ਸ਼ਕਤੀ ਕਾਇਮ ਨਹੀਂ ਰਹੇਗੀ। ਉਹਨਾਂ ਦਿਨਾਂ ਵਿੱਚ ਉਸਨੂੰ ਧੋਖਾ ਦਿੱਤਾ ਜਾਵੇਗਾ, ਉਸਦੇ ਸ਼ਾਹੀ ਸੁਰੱਖਿਅਤ ਅਤੇ ਉਸਦੇ ਪਿਤਾ ਅਤੇ ਉਸਦਾ ਸਮਰਥਨ ਕਰਨ ਵਾਲੇ ਦੇ ਨਾਲ।

Daniel 11:6 (UKJV) And in the end of years they shall join themselves together; for the king's daughter of the south shall come to the king of the north to make an agreement: but she shall not retain the power of the arm; neither shall he stand, nor his arm: but she shall be given up, and they that brought her, and he that brings forth her, and he that strengthened her in these times.

4ਉਸ ਦੇ ਉੱਠਣ ਤੋਂ ਬਾਅਦ, ਉਸ ਦਾ ਸਾਮਰਾਜ ਟੁੱਟ ਜਾਵੇਗਾ ਅਤੇ ਸਵਰਗ ਦੀਆਂ ਚਾਰ ਹਵਾਵਾਂ ਵੱਲ ਵੰਡਿਆ ਜਾਵੇਗਾ। ਇਹ ਉਸ ਦੇ ਉੱਤਰਾਧਿਕਾਰੀਆਂ ਕੋਲ ਨਹੀਂ ਜਾਵੇਗਾ, ਨਾ ਹੀ ਉਸ ਕੋਲ ਉਹ ਸ਼ਕਤੀ ਹੋਵੇਗੀ ਜੋ ਉਸ ਨੇ ਵਰਤੀ ਸੀ, ਕਿਉਂਕਿ ਉਸ ਦਾ ਸਾਮਰਾਜ ਉਖਾੜ ਕੇ ਦੂਜਿਆਂ ਨੂੰ ਦਿੱਤਾ ਜਾਵੇਗਾ।

5“ਦੱਖਣ ਦਾ ਰਾਜਾ ਤਾਕਤਵਰ ਹੋ ਜਾਵੇਗਾ, ਪਰ ਉਸਦਾ ਇੱਕ ਸਰਦਾਰ ਉਸ ਨਾਲੋਂ ਵੀ ਵੱਧ ਤਾਕਤਵਰ ਹੋ ਜਾਵੇਗਾ ਅਤੇ ਆਪਣੇ ਰਾਜ ਉੱਤੇ ਮਹਾਨ ਸ਼ਕਤੀ ਨਾਲ ਰਾਜ ਕਰੇਗਾ।

6ਕੁਝ ਸਾਲਾਂ ਬਾਅਦ, ਉਹ ਸਹਿਯੋਗੀ ਬਣ ਜਾਣਗੇ। ਦੱਖਣ ਦੇ ਰਾਜੇ ਦੀ ਧੀ ਉੱਤਰ ਦੇ ਰਾਜੇ ਕੋਲ ਇੱਕ ਗੱਠਜੋੜ ਕਰਨ ਲਈ ਜਾਵੇਗੀ, ਪਰ ਉਹ ਆਪਣੀ ਸ਼ਕਤੀ ਬਰਕਰਾਰ ਨਹੀਂ ਰੱਖੇਗੀ, ਅਤੇ ਉਹ ਅਤੇ ਉਸਦੀ ਸ਼ਕਤੀ ਕਾਇਮ ਨਹੀਂ ਰਹੇਗੀ। ਉਹਨਾਂ ਦਿਨਾਂ ਵਿੱਚ ਉਸਨੂੰ ਧੋਖਾ ਦਿੱਤਾ ਜਾਵੇਗਾ, ਉਸਦੇ ਸ਼ਾਹੀ ਸੁਰੱਖਿਅਤ ਅਤੇ ਉਸਦੇ ਪਿਤਾ ਅਤੇ ਉਸਦਾ ਸਮਰਥਨ ਕਰਨ ਵਾਲੇ ਦੇ ਨਾਲ।

7“ਉਸਦੀ ਥਾਂ ਲੈਣ ਲਈ ਉਸ ਦੇ ਪਰਿਵਾਰਕ ਵੰਸ਼ ਵਿੱਚੋਂ ਇੱਕ ਉੱਠੇਗਾ। ਉਹ ਉੱਤਰ ਦੇ ਰਾਜੇ ਦੀਆਂ ਫ਼ੌਜਾਂ ਉੱਤੇ ਹਮਲਾ ਕਰੇਗਾ ਅਤੇ ਉਸਦੇ ਕਿਲ੍ਹੇ ਵਿੱਚ ਦਾਖਲ ਹੋਵੇਗਾ; ਉਹ ਉਹਨਾਂ ਨਾਲ ਲੜੇਗਾ ਅਤੇ ਜਿੱਤੇਗਾ।

8ਉਹ ਉਹਨਾਂ ਦੇ ਦੇਵਤਿਆਂ, ਉਹਨਾਂ ਦੀਆਂ ਧਾਤ ਦੀਆਂ ਮੂਰਤੀਆਂ ਅਤੇ ਉਹਨਾਂ ਦੇ ਚਾਂਦੀ ਅਤੇ ਸੋਨੇ ਦੇ ਕੀਮਤੀ ਵਸਤੂਆਂ ਨੂੰ ਵੀ ਜ਼ਬਤ ਕਰੇਗਾ ਅਤੇ ਉਹਨਾਂ ਨੂੰ ਮਿਸਰ ਲੈ ਜਾਵੇਗਾ। ਕੁਝ ਸਾਲਾਂ ਲਈ ਉਹ ਉੱਤਰ ਦੇ ਰਾਜੇ ਨੂੰ ਇਕੱਲਾ ਛੱਡ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.