ਦਾਨੀਏਲ 11

ਉਸ ਦੇ ਉੱਠਣ ਤੋਂ ਬਾਅਦ, ਉਸ ਦਾ ਸਾਮਰਾਜ ਟੁੱਟ ਜਾਵੇਗਾ ਅਤੇ ਸਵਰਗ ਦੀਆਂ ਚਾਰ ਹਵਾਵਾਂ ਵੱਲ ਵੰਡਿਆ ਜਾਵੇਗਾ। ਇਹ ਉਸ ਦੇ ਉੱਤਰਾਧਿਕਾਰੀਆਂ ਕੋਲ ਨਹੀਂ ਜਾਵੇਗਾ, ਨਾ ਹੀ ਉਸ ਕੋਲ ਉਹ ਸ਼ਕਤੀ ਹੋਵੇਗੀ ਜੋ ਉਸ ਨੇ ਵਰਤੀ ਸੀ, ਕਿਉਂਕਿ ਉਸ ਦਾ ਸਾਮਰਾਜ ਉਖਾੜ ਕੇ ਦੂਜਿਆਂ ਨੂੰ ਦਿੱਤਾ ਜਾਵੇਗਾ।

Daniel 11:4 (UKJV) And when he shall stand up, his kingdom shall be broken, and shall be divided toward the four winds of heaven; and not to his posterity, nor according to his dominion which he ruled: for his kingdom shall be plucked up, even for others beside those.

2“ਹੁਣ, ਮੈਂ ਤੁਹਾਨੂੰ ਸੱਚ ਦੱਸਦਾ ਹਾਂ: ਫ਼ਾਰਸ ਵਿੱਚ ਤਿੰਨ ਹੋਰ ਰਾਜੇ ਉੱਠਣਗੇ, ਅਤੇ ਫਿਰ ਇੱਕ ਚੌਥਾ, ਜੋ ਬਾਕੀ ਸਾਰਿਆਂ ਨਾਲੋਂ ਬਹੁਤ ਅਮੀਰ ਹੋਵੇਗਾ। ਜਦੋਂ ਉਹ ਆਪਣੀ ਦੌਲਤ ਨਾਲ ਸ਼ਕਤੀ ਪ੍ਰਾਪਤ ਕਰ ਲਵੇਗਾ, ਤਾਂ ਉਹ ਯੂਨਾਨ ਦੇ ਰਾਜ ਦੇ ਵਿਰੁੱਧ ਸਾਰਿਆਂ ਨੂੰ ਭੜਕਾਏਗਾ।

3ਫਿਰ ਇੱਕ ਸ਼ਕਤੀਸ਼ਾਲੀ ਰਾਜਾ ਆਵੇਗਾ, ਜੋ ਮਹਾਨ ਸ਼ਕਤੀ ਨਾਲ ਰਾਜ ਕਰੇਗਾ ਅਤੇ ਆਪਣੀ ਮਰਜ਼ੀ ਅਨੁਸਾਰ ਕਰੇਗਾ।

4ਉਸ ਦੇ ਉੱਠਣ ਤੋਂ ਬਾਅਦ, ਉਸ ਦਾ ਸਾਮਰਾਜ ਟੁੱਟ ਜਾਵੇਗਾ ਅਤੇ ਸਵਰਗ ਦੀਆਂ ਚਾਰ ਹਵਾਵਾਂ ਵੱਲ ਵੰਡਿਆ ਜਾਵੇਗਾ। ਇਹ ਉਸ ਦੇ ਉੱਤਰਾਧਿਕਾਰੀਆਂ ਕੋਲ ਨਹੀਂ ਜਾਵੇਗਾ, ਨਾ ਹੀ ਉਸ ਕੋਲ ਉਹ ਸ਼ਕਤੀ ਹੋਵੇਗੀ ਜੋ ਉਸ ਨੇ ਵਰਤੀ ਸੀ, ਕਿਉਂਕਿ ਉਸ ਦਾ ਸਾਮਰਾਜ ਉਖਾੜ ਕੇ ਦੂਜਿਆਂ ਨੂੰ ਦਿੱਤਾ ਜਾਵੇਗਾ।

5“ਦੱਖਣ ਦਾ ਰਾਜਾ ਤਾਕਤਵਰ ਹੋ ਜਾਵੇਗਾ, ਪਰ ਉਸਦਾ ਇੱਕ ਸਰਦਾਰ ਉਸ ਨਾਲੋਂ ਵੀ ਵੱਧ ਤਾਕਤਵਰ ਹੋ ਜਾਵੇਗਾ ਅਤੇ ਆਪਣੇ ਰਾਜ ਉੱਤੇ ਮਹਾਨ ਸ਼ਕਤੀ ਨਾਲ ਰਾਜ ਕਰੇਗਾ।

6ਕੁਝ ਸਾਲਾਂ ਬਾਅਦ, ਉਹ ਸਹਿਯੋਗੀ ਬਣ ਜਾਣਗੇ। ਦੱਖਣ ਦੇ ਰਾਜੇ ਦੀ ਧੀ ਉੱਤਰ ਦੇ ਰਾਜੇ ਕੋਲ ਇੱਕ ਗੱਠਜੋੜ ਕਰਨ ਲਈ ਜਾਵੇਗੀ, ਪਰ ਉਹ ਆਪਣੀ ਸ਼ਕਤੀ ਬਰਕਰਾਰ ਨਹੀਂ ਰੱਖੇਗੀ, ਅਤੇ ਉਹ ਅਤੇ ਉਸਦੀ ਸ਼ਕਤੀ ਕਾਇਮ ਨਹੀਂ ਰਹੇਗੀ। ਉਹਨਾਂ ਦਿਨਾਂ ਵਿੱਚ ਉਸਨੂੰ ਧੋਖਾ ਦਿੱਤਾ ਜਾਵੇਗਾ, ਉਸਦੇ ਸ਼ਾਹੀ ਸੁਰੱਖਿਅਤ ਅਤੇ ਉਸਦੇ ਪਿਤਾ ਅਤੇ ਉਸਦਾ ਸਮਰਥਨ ਕਰਨ ਵਾਲੇ ਦੇ ਨਾਲ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.