ਦਾਨੀਏਲ 12

ਜਿਹੜੇ ਬੁੱਧਵਾਨ ਹਨ ਉਹ ਅਕਾਸ਼ ਦੇ ਪ੍ਰਕਾਸ਼ ਵਾਂਗੂੰ ਚਮਕਣਗੇ, ਅਤੇ ਉਹ ਜਿਹਨਾਂ ਦੇ ਉੱਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗੂੰ ਜੁੱਗੋ-ਜੁੱਗ ਤੱਕ ਚਮਕਣਗੇ।

Daniel 12:3 (UKJV) And they that be wise shall shine as the brightness of the firmament; and they that turn many to righteousness as the stars for ever and ever.

1“ਉਸ ਸਮੇਂ ਮੀਕਾਏਲ, ਮਹਾਨ ਰਾਜਕੁਮਾਰ ਜੋ ਤੁਹਾਡੇ ਲੋਕਾਂ ਦੀ ਰੱਖਿਆ ਕਰਦਾ ਹੈ, ਉਹ ਉੱਠੇਗਾ। ਫਿਰ ਇੱਕ ਅਜਿਹਾ ਬਿਪਤਾ ਦਾ ਸਮਾਂ ਆਵੇਗਾ ਜੋ ਕੌਮਾਂ ਦੇ ਸ਼ੁਰੂ ਤੋਂ ਲੈ ਕੇ ਉਸ ਸਮੇਂ ਤੱਕ ਨਹੀਂ ਹੋਇਆ ਸੀ। ਪਰ ਉਸ ਵੇਲੇ ਤੇਰਿਆਂ ਲੋਕਾਂ ਵਿੱਚੋਂ ਹਰ ਕੋਈ ਜਿਸ ਦਾ ਨਾਮ ਕਿਤਾਬ ਵਿੱਚ ਲਿਖਿਆ ਹੋਇਆ ਹੋਵੇਗਾ ਉਹੀ ਬਚ ਜਾਵੇਗਾ।

2ਧਰਤੀ ਦੀ ਧੂੜ ਵਿੱਚ ਸੌਣ ਵਾਲੇ ਲੋਕ ਜਾਗ ਉੱਠਣਗੇ: ਕੁਝ ਸਦੀਵੀ ਜੀਵਨ ਲਈ, ਦੂਸਰੇ ਸ਼ਰਮ ਅਤੇ ਸਦੀਵੀ ਨਫ਼ਰਤ ਲਈ।

3ਜਿਹੜੇ ਬੁੱਧਵਾਨ ਹਨ ਉਹ ਅਕਾਸ਼ ਦੇ ਪ੍ਰਕਾਸ਼ ਵਾਂਗੂੰ ਚਮਕਣਗੇ, ਅਤੇ ਉਹ ਜਿਹਨਾਂ ਦੇ ਉੱਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗੂੰ ਜੁੱਗੋ-ਜੁੱਗ ਤੱਕ ਚਮਕਣਗੇ।

4ਪਰ ਤੂੰ ਹੇ ਦਾਨੀਏਲ, ਅੰਤ ਦੇ ਸਮੇਂ ਤੱਕ ਪੱਤਰੀ ਦੇ ਸ਼ਬਦਾਂ ਨੂੰ ਮੋਹਰ ਲਾ ਕੇ ਬੰਦ ਰੱਖ। ਬਹੁਤ ਸਾਰੇ ਇਧਰ-ਉਧਰ ਗਿਆਨ ਵਧਾਉਣ ਲਈ ਜਾਣਗੇ।”

5ਤਦ ਮੈਂ, ਦਾਨੀਏਲ ਨੇ ਦੇਖਿਆ, ਅਤੇ ਉੱਥੇ ਮੇਰੇ ਸਾਹਮਣੇ ਦੋ ਹੋਰ ਖੜੇ ਸਨ, ਇੱਕ ਨਦੀ ਦੇ ਇਸ ਕੰਢੇ ਉੱਤੇ ਅਤੇ ਇੱਕ-ਦੂਜੇ ਦੇ ਉਲਟ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.