2ਧਰਤੀ ਦੀ ਧੂੜ ਵਿੱਚ ਸੌਣ ਵਾਲੇ ਲੋਕ ਜਾਗ ਉੱਠਣਗੇ: ਕੁਝ ਸਦੀਵੀ ਜੀਵਨ ਲਈ, ਦੂਸਰੇ ਸ਼ਰਮ ਅਤੇ ਸਦੀਵੀ ਨਫ਼ਰਤ ਲਈ।
3ਜਿਹੜੇ ਬੁੱਧਵਾਨ ਹਨ ਉਹ ਅਕਾਸ਼ ਦੇ ਪ੍ਰਕਾਸ਼ ਵਾਂਗੂੰ ਚਮਕਣਗੇ, ਅਤੇ ਉਹ ਜਿਹਨਾਂ ਦੇ ਉੱਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗੂੰ ਜੁੱਗੋ-ਜੁੱਗ ਤੱਕ ਚਮਕਣਗੇ।
4ਪਰ ਤੂੰ ਹੇ ਦਾਨੀਏਲ, ਅੰਤ ਦੇ ਸਮੇਂ ਤੱਕ ਪੱਤਰੀ ਦੇ ਸ਼ਬਦਾਂ ਨੂੰ ਮੋਹਰ ਲਾ ਕੇ ਬੰਦ ਰੱਖ। ਬਹੁਤ ਸਾਰੇ ਇਧਰ-ਉਧਰ ਗਿਆਨ ਵਧਾਉਣ ਲਈ ਜਾਣਗੇ।”
5ਤਦ ਮੈਂ, ਦਾਨੀਏਲ ਨੇ ਦੇਖਿਆ, ਅਤੇ ਉੱਥੇ ਮੇਰੇ ਸਾਹਮਣੇ ਦੋ ਹੋਰ ਖੜੇ ਸਨ, ਇੱਕ ਨਦੀ ਦੇ ਇਸ ਕੰਢੇ ਉੱਤੇ ਅਤੇ ਇੱਕ-ਦੂਜੇ ਦੇ ਉਲਟ।
6ਉਹਨਾਂ ਵਿੱਚੋਂ ਇੱਕ ਨੇ ਸੂਤੀ ਦੇ ਕੱਪੜੇ ਪਹਿਨੇ ਉਸ ਆਦਮੀ ਨੂੰ, ਜਿਹੜਾ ਦਰਿਆ ਦੇ ਪਾਣੀਆਂ ਦੇ ਉੱਪਰ ਸੀ, ਆਖਿਆ, “ਇਹ ਅਚੰਭੇ ਵਾਲੀਆਂ ਗੱਲਾਂ ਦੇ ਪੂਰੇ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ?”