ਦਾਨੀਏਲ 12

ਉਹਨਾਂ ਵਿੱਚੋਂ ਇੱਕ ਨੇ ਸੂਤੀ ਦੇ ਕੱਪੜੇ ਪਹਿਨੇ ਉਸ ਆਦਮੀ ਨੂੰ, ਜਿਹੜਾ ਦਰਿਆ ਦੇ ਪਾਣੀਆਂ ਦੇ ਉੱਪਰ ਸੀ, ਆਖਿਆ, “ਇਹ ਅਚੰਭੇ ਵਾਲੀਆਂ ਗੱਲਾਂ ਦੇ ਪੂਰੇ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ?”

Daniel 12:6 (UKJV) And one said to the man clothed in linen, which was upon the waters of the river, How long shall it be to the end of these wonders?

4ਪਰ ਤੂੰ ਹੇ ਦਾਨੀਏਲ, ਅੰਤ ਦੇ ਸਮੇਂ ਤੱਕ ਪੱਤਰੀ ਦੇ ਸ਼ਬਦਾਂ ਨੂੰ ਮੋਹਰ ਲਾ ਕੇ ਬੰਦ ਰੱਖ। ਬਹੁਤ ਸਾਰੇ ਇਧਰ-ਉਧਰ ਗਿਆਨ ਵਧਾਉਣ ਲਈ ਜਾਣਗੇ।”

5ਤਦ ਮੈਂ, ਦਾਨੀਏਲ ਨੇ ਦੇਖਿਆ, ਅਤੇ ਉੱਥੇ ਮੇਰੇ ਸਾਹਮਣੇ ਦੋ ਹੋਰ ਖੜੇ ਸਨ, ਇੱਕ ਨਦੀ ਦੇ ਇਸ ਕੰਢੇ ਉੱਤੇ ਅਤੇ ਇੱਕ-ਦੂਜੇ ਦੇ ਉਲਟ।

6ਉਹਨਾਂ ਵਿੱਚੋਂ ਇੱਕ ਨੇ ਸੂਤੀ ਦੇ ਕੱਪੜੇ ਪਹਿਨੇ ਉਸ ਆਦਮੀ ਨੂੰ, ਜਿਹੜਾ ਦਰਿਆ ਦੇ ਪਾਣੀਆਂ ਦੇ ਉੱਪਰ ਸੀ, ਆਖਿਆ, “ਇਹ ਅਚੰਭੇ ਵਾਲੀਆਂ ਗੱਲਾਂ ਦੇ ਪੂਰੇ ਹੋਣ ਵਿੱਚ ਕਿੰਨਾ ਸਮਾਂ ਲੱਗੇਗਾ?”

7ਸੂਤੀ ਦੇ ਕੱਪੜੇ ਪਹਿਨੇ ਉਸ ਆਦਮੀ ਨੇ, ਜਿਹੜਾ ਦਰਿਆ ਦੇ ਪਾਣੀਆਂ ਦੇ ਉੱਪਰ ਸੀ, ਆਪਣਾ ਸੱਜਾ ਅਤੇ ਖੱਬਾ ਹੱਥ ਅਕਾਸ਼ ਵੱਲ ਚੁੱਕਿਆ, “ਅਤੇ ਮੈਂ ਸੁਣਿਆ ਜੋ ਉਸ ਮਨੁੱਖ ਨੇ ਜਿਹੜਾ ਕਤਾਨੀ ਕੱਪੜੇ ਪਹਿਨੀ ਅਤੇ ਦਰਿਆ ਦੇ ਪਾਣੀਆਂ ਉੱਤੇ ਸੀ ਉਸ ਨੇ ਆਪਣਾ ਸੱਜਾ ਅਤੇ ਆਪਣਾ ਖੱਬਾ ਹੱਥ ਅਕਾਸ਼ ਵੱਲ ਉੱਚਾ ਕਰ ਕੇ ਜੋ ਸਦਾ ਜੀਉਂਦਾ ਹੈ, ਉਸ ਦੀ ਸਹੁੰ ਚੁੱਕੀ ਅਤੇ ਆਖਿਆ ਜੋ ਇਹ ਹਾਲਾਤ ਸਾਢੇ ਤਿੰਨ ਸਾਲ ਤੱਕ ਰਹਿਣਗੀਆਂ ਅਤੇ ਜਦੋਂ ਉਹ ਪਵਿੱਤਰ ਲੋਕਾਂ ਦੇ ਜ਼ੋਰ ਨੂੰ ਮੂਲੋਂ ਤੋੜਨ ਦਾ ਕੰਮ ਪੂਰਾ ਕਰ ਚੁੱਕਣਗੇ ਤਦ ਇਹ ਸਭ ਗੱਲਾਂ ਪੂਰੀਆਂ ਹੋਣਗੀਆਂ।”

8ਮੈਂ ਸੁਣਿਆ, ਪਰ ਮੈਂ ਸਮਝਿਆ ਨਹੀਂ। ਇਸ ਲਈ ਮੈਂ ਪੁੱਛਿਆ, “ਮੇਰੇ ਮਹਾਰਾਜ, ਇਸ ਸਭ ਦਾ ਨਤੀਜਾ ਕੀ ਹੋਵੇਗਾ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.