ਦਾਨੀਏਲ 12

ਉਸ ਨੇ ਜਵਾਬ ਦਿੱਤਾ, “ਦਾਨੀਏਲ, ਆਪਣੇ ਰਾਹ ਚੱਲੋ, ਕਿਉਂਕਿ ਸ਼ਬਦ ਅੰਤ ਦੇ ਸਮੇਂ ਤੱਕ ਲਪੇਟੇ ਅਤੇ ਸੀਲ ਕੀਤੇ ਹੋਏ ਹਨ।

Daniel 12:9 (UKJV) And he said, Go your way, Daniel: for the words are closed up and sealed till the time of the end.

7ਸੂਤੀ ਦੇ ਕੱਪੜੇ ਪਹਿਨੇ ਉਸ ਆਦਮੀ ਨੇ, ਜਿਹੜਾ ਦਰਿਆ ਦੇ ਪਾਣੀਆਂ ਦੇ ਉੱਪਰ ਸੀ, ਆਪਣਾ ਸੱਜਾ ਅਤੇ ਖੱਬਾ ਹੱਥ ਅਕਾਸ਼ ਵੱਲ ਚੁੱਕਿਆ, “ਅਤੇ ਮੈਂ ਸੁਣਿਆ ਜੋ ਉਸ ਮਨੁੱਖ ਨੇ ਜਿਹੜਾ ਕਤਾਨੀ ਕੱਪੜੇ ਪਹਿਨੀ ਅਤੇ ਦਰਿਆ ਦੇ ਪਾਣੀਆਂ ਉੱਤੇ ਸੀ ਉਸ ਨੇ ਆਪਣਾ ਸੱਜਾ ਅਤੇ ਆਪਣਾ ਖੱਬਾ ਹੱਥ ਅਕਾਸ਼ ਵੱਲ ਉੱਚਾ ਕਰ ਕੇ ਜੋ ਸਦਾ ਜੀਉਂਦਾ ਹੈ, ਉਸ ਦੀ ਸਹੁੰ ਚੁੱਕੀ ਅਤੇ ਆਖਿਆ ਜੋ ਇਹ ਹਾਲਾਤ ਸਾਢੇ ਤਿੰਨ ਸਾਲ ਤੱਕ ਰਹਿਣਗੀਆਂ ਅਤੇ ਜਦੋਂ ਉਹ ਪਵਿੱਤਰ ਲੋਕਾਂ ਦੇ ਜ਼ੋਰ ਨੂੰ ਮੂਲੋਂ ਤੋੜਨ ਦਾ ਕੰਮ ਪੂਰਾ ਕਰ ਚੁੱਕਣਗੇ ਤਦ ਇਹ ਸਭ ਗੱਲਾਂ ਪੂਰੀਆਂ ਹੋਣਗੀਆਂ।”

8ਮੈਂ ਸੁਣਿਆ, ਪਰ ਮੈਂ ਸਮਝਿਆ ਨਹੀਂ। ਇਸ ਲਈ ਮੈਂ ਪੁੱਛਿਆ, “ਮੇਰੇ ਮਹਾਰਾਜ, ਇਸ ਸਭ ਦਾ ਨਤੀਜਾ ਕੀ ਹੋਵੇਗਾ?”

9ਉਸ ਨੇ ਜਵਾਬ ਦਿੱਤਾ, “ਦਾਨੀਏਲ, ਆਪਣੇ ਰਾਹ ਚੱਲੋ, ਕਿਉਂਕਿ ਸ਼ਬਦ ਅੰਤ ਦੇ ਸਮੇਂ ਤੱਕ ਲਪੇਟੇ ਅਤੇ ਸੀਲ ਕੀਤੇ ਹੋਏ ਹਨ।

10ਬਹੁਤ ਸਾਰੇ ਸ਼ੁੱਧ ਕੀਤੇ ਜਾਣਗੇ, ਬੇਦਾਗ ਅਤੇ ਸ਼ੁੱਧ ਕੀਤੇ ਜਾਣਗੇ, ਪਰ ਦੁਸ਼ਟ ਬੁਰਿਆਈ ਕਰਦੇ ਰਹਿਣਗੇ। ਦੁਸ਼ਟਾਂ ਵਿੱਚੋਂ ਕੋਈ ਨਹੀਂ ਸਮਝੇਗਾ, ਪਰ ਬੁੱਧਵਾਨ ਸਮਝਣਗੇ।

11“ਉਸ ਸਮੇਂ ਤੋਂ ਜਦੋਂ ਰੋਜ਼ਾਨਾ ਬਲੀਦਾਨ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਉਸ ਘਿਣਾਉਣੀ ਚੀਜ਼ ਨੂੰ ਸਥਾਪਿਤ ਕੀਤਾ ਜਾਂਦਾ ਹੈ ਜੋ ਬਰਬਾਦੀ ਦਾ ਕਾਰਨ ਬਣਦਾ ਹੈ, 1,290 ਦਿਨ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.