10ਜੋਤਸ਼ੀਆਂ ਨੇ ਰਾਜੇ ਨੂੰ ਉੱਤਰ ਦਿੱਤਾ, “ਇਸ ਧਰਤੀ ਉੱਤੇ ਕੋਈ ਅਜਿਹਾ ਮਨੁੱਖ ਨਹੀਂ ਜਿਹੜਾ ਰਾਜੇ ਦੇ ਮਨ ਦੀ ਗੱਲ ਦੱਸ ਸਕੇ! ਨਾ ਕੋਈ ਅਜਿਹਾ ਰਾਜਾ ਜਾਂ ਸਰਦਾਰ ਜਾਂ ਹਾਕਮ ਅਜਿਹਾ ਹੋਇਆ ਹੈ ਜਿਸ ਨੇ ਕਿਸੇ ਜਾਦੂਗਰ, ਜੋਤਸ਼ੀ ਜਾਂ ਕਸਦੀ ਕੋਲੋਂ ਅਜਿਹੀ ਗੱਲ ਪੁੱਛੀ ਹੋਵੇ।
11ਰਾਜਾ ਜੋ ਪੁੱਛਦਾ ਹੈ ਉਹ ਬਹੁਤ ਔਖਾ ਹੈ। ਦੇਵਤਿਆਂ ਤੋਂ ਇਲਾਵਾ ਕੋਈ ਵੀ ਇਸ ਨੂੰ ਰਾਜੇ ਅੱਗੇ ਪ੍ਰਗਟ ਨਹੀਂ ਕਰ ਸਕਦਾ ਅਤੇ ਉਹ ਮਨੁੱਖਾਂ ਵਿੱਚ ਨਹੀਂ ਰਹਿੰਦੇ ਹਨ।”
12ਇਸ ਨਾਲ ਰਾਜਾ ਗੁੱਸੇ ਵਿੱਚ ਆ ਕੇ ਬਹੁਤ ਕ੍ਰੋਧਵਾਨ ਹੋਇਆ ਕਿ ਉਸਨੇ ਬਾਬੇਲ ਦੇ ਸਾਰੇ ਬੁੱਧੀਮਾਨ ਆਦਮੀਆਂ ਨੂੰ ਮੌਤ ਦੀ ਸਜ਼ਾ ਦੇਣ ਦਾ ਹੁਕਮ ਦਿੱਤਾ।
13ਇਸ ਲਈ ਬੁੱਧੀਮਾਨ ਆਦਮੀਆਂ ਨੂੰ ਮਾਰਨ ਦਾ ਫ਼ਰਮਾਨ ਜਾਰੀ ਕੀਤਾ ਗਿਆ ਅਤੇ ਆਦਮੀਆਂ ਨੂੰ ਦਾਨੀਏਲ ਅਤੇ ਉਸ ਦੇ ਦੋਸਤਾਂ ਨੂੰ ਮਾਰਨ ਲਈ ਭਾਲਿਆ ਗਿਆ।
14ਜਦੋਂ ਰਾਜੇ ਦੇ ਪਹਿਰੇਦਾਰਾਂ ਦਾ ਸਰਦਾਰ ਮੁਖੀ ਅਰਯੋਕ, ਬਾਬੇਲ ਦੇ ਬੁੱਧੀਮਾਨਾਂ ਨੂੰ ਮਾਰਨ ਲਈ ਬਾਹਰ ਗਿਆ ਸੀ, ਤਾਂ ਦਾਨੀਏਲ ਨੇ ਉਸ ਨਾਲ ਬੁੱਧੀ ਅਤੇ ਸਮਝਦਾਰੀ ਨਾਲ ਗੱਲ ਕੀਤੀ।