12ਇਸ ਨਾਲ ਰਾਜਾ ਗੁੱਸੇ ਵਿੱਚ ਆ ਕੇ ਬਹੁਤ ਕ੍ਰੋਧਵਾਨ ਹੋਇਆ ਕਿ ਉਸਨੇ ਬਾਬੇਲ ਦੇ ਸਾਰੇ ਬੁੱਧੀਮਾਨ ਆਦਮੀਆਂ ਨੂੰ ਮੌਤ ਦੀ ਸਜ਼ਾ ਦੇਣ ਦਾ ਹੁਕਮ ਦਿੱਤਾ।
13ਇਸ ਲਈ ਬੁੱਧੀਮਾਨ ਆਦਮੀਆਂ ਨੂੰ ਮਾਰਨ ਦਾ ਫ਼ਰਮਾਨ ਜਾਰੀ ਕੀਤਾ ਗਿਆ ਅਤੇ ਆਦਮੀਆਂ ਨੂੰ ਦਾਨੀਏਲ ਅਤੇ ਉਸ ਦੇ ਦੋਸਤਾਂ ਨੂੰ ਮਾਰਨ ਲਈ ਭਾਲਿਆ ਗਿਆ।
14ਜਦੋਂ ਰਾਜੇ ਦੇ ਪਹਿਰੇਦਾਰਾਂ ਦਾ ਸਰਦਾਰ ਮੁਖੀ ਅਰਯੋਕ, ਬਾਬੇਲ ਦੇ ਬੁੱਧੀਮਾਨਾਂ ਨੂੰ ਮਾਰਨ ਲਈ ਬਾਹਰ ਗਿਆ ਸੀ, ਤਾਂ ਦਾਨੀਏਲ ਨੇ ਉਸ ਨਾਲ ਬੁੱਧੀ ਅਤੇ ਸਮਝਦਾਰੀ ਨਾਲ ਗੱਲ ਕੀਤੀ।
15ਉਸਨੇ ਰਾਜੇ ਦੇ ਅਧਿਕਾਰੀ ਨੂੰ ਪੁੱਛਿਆ, “ਰਾਜੇ ਨੇ ਅਜਿਹਾ ਕਠੋਰ ਫ਼ਰਮਾਨ ਕਿਉਂ ਜਾਰੀ ਕੀਤਾ?” ਅਰਯੋਕ ਨੇ ਫਿਰ ਦਾਨੀਏਲ ਨੂੰ ਗੱਲ ਸਮਝਾਈ।
16ਤਦ ਦਾਨੀਏਲ ਨੇ ਅੰਦਰ ਜਾ ਕੇ ਰਾਜੇ ਅੱਗੇ ਬੇਨਤੀ ਕੀਤੀ ਕਿ ਮੈਨੂੰ ਵਕਤ ਦਿਓ ਅਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ।