ਦਾਨੀਏਲ 2

ਉਸਨੇ ਰਾਜੇ ਦੇ ਅਧਿਕਾਰੀ ਨੂੰ ਪੁੱਛਿਆ, “ਰਾਜੇ ਨੇ ਅਜਿਹਾ ਕਠੋਰ ਫ਼ਰਮਾਨ ਕਿਉਂ ਜਾਰੀ ਕੀਤਾ?” ਅਰਯੋਕ ਨੇ ਫਿਰ ਦਾਨੀਏਲ ਨੂੰ ਗੱਲ ਸਮਝਾਈ।

Daniel 2:15 (UKJV) He answered and said to Arioch the king's captain, Why is the decree so hasty from the king? Then Arioch made the thing known to Daniel.

13ਇਸ ਲਈ ਬੁੱਧੀਮਾਨ ਆਦਮੀਆਂ ਨੂੰ ਮਾਰਨ ਦਾ ਫ਼ਰਮਾਨ ਜਾਰੀ ਕੀਤਾ ਗਿਆ ਅਤੇ ਆਦਮੀਆਂ ਨੂੰ ਦਾਨੀਏਲ ਅਤੇ ਉਸ ਦੇ ਦੋਸਤਾਂ ਨੂੰ ਮਾਰਨ ਲਈ ਭਾਲਿਆ ਗਿਆ।

14ਜਦੋਂ ਰਾਜੇ ਦੇ ਪਹਿਰੇਦਾਰਾਂ ਦਾ ਸਰਦਾਰ ਮੁਖੀ ਅਰਯੋਕ, ਬਾਬੇਲ ਦੇ ਬੁੱਧੀਮਾਨਾਂ ਨੂੰ ਮਾਰਨ ਲਈ ਬਾਹਰ ਗਿਆ ਸੀ, ਤਾਂ ਦਾਨੀਏਲ ਨੇ ਉਸ ਨਾਲ ਬੁੱਧੀ ਅਤੇ ਸਮਝਦਾਰੀ ਨਾਲ ਗੱਲ ਕੀਤੀ।

15ਉਸਨੇ ਰਾਜੇ ਦੇ ਅਧਿਕਾਰੀ ਨੂੰ ਪੁੱਛਿਆ, “ਰਾਜੇ ਨੇ ਅਜਿਹਾ ਕਠੋਰ ਫ਼ਰਮਾਨ ਕਿਉਂ ਜਾਰੀ ਕੀਤਾ?” ਅਰਯੋਕ ਨੇ ਫਿਰ ਦਾਨੀਏਲ ਨੂੰ ਗੱਲ ਸਮਝਾਈ।

16ਤਦ ਦਾਨੀਏਲ ਨੇ ਅੰਦਰ ਜਾ ਕੇ ਰਾਜੇ ਅੱਗੇ ਬੇਨਤੀ ਕੀਤੀ ਕਿ ਮੈਨੂੰ ਵਕਤ ਦਿਓ ਅਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ।

17ਫਿਰ ਦਾਨੀਏਲ ਆਪਣੇ ਘਰ ਵਾਪਸ ਆਇਆ ਅਤੇ ਆਪਣੇ ਦੋਸਤਾਂ ਹਨਨਿਯਾਹ, ਮੀਸ਼ਾਏਲ ਅਤੇ ਅਜ਼ਰਿਯਾਹ ਨੂੰ ਗੱਲ ਸਮਝਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.