ਦਾਨੀਏਲ 2

ਫਿਰ ਦਾਨੀਏਲ ਆਪਣੇ ਘਰ ਵਾਪਸ ਆਇਆ ਅਤੇ ਆਪਣੇ ਦੋਸਤਾਂ ਹਨਨਿਯਾਹ, ਮੀਸ਼ਾਏਲ ਅਤੇ ਅਜ਼ਰਿਯਾਹ ਨੂੰ ਗੱਲ ਸਮਝਾਈ।

Daniel 2:17 (UKJV) Then Daniel went to his house, and made the thing known to Hananiah, Mishael, and Azariah, his companions:

15ਉਸਨੇ ਰਾਜੇ ਦੇ ਅਧਿਕਾਰੀ ਨੂੰ ਪੁੱਛਿਆ, “ਰਾਜੇ ਨੇ ਅਜਿਹਾ ਕਠੋਰ ਫ਼ਰਮਾਨ ਕਿਉਂ ਜਾਰੀ ਕੀਤਾ?” ਅਰਯੋਕ ਨੇ ਫਿਰ ਦਾਨੀਏਲ ਨੂੰ ਗੱਲ ਸਮਝਾਈ।

16ਤਦ ਦਾਨੀਏਲ ਨੇ ਅੰਦਰ ਜਾ ਕੇ ਰਾਜੇ ਅੱਗੇ ਬੇਨਤੀ ਕੀਤੀ ਕਿ ਮੈਨੂੰ ਵਕਤ ਦਿਓ ਅਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ।

17ਫਿਰ ਦਾਨੀਏਲ ਆਪਣੇ ਘਰ ਵਾਪਸ ਆਇਆ ਅਤੇ ਆਪਣੇ ਦੋਸਤਾਂ ਹਨਨਿਯਾਹ, ਮੀਸ਼ਾਏਲ ਅਤੇ ਅਜ਼ਰਿਯਾਹ ਨੂੰ ਗੱਲ ਸਮਝਾਈ।

18ਉਸ ਨੇ ਇਸ ਭੇਤ ਦੇ ਵਿਖੇ ਸਵਰਗ ਦੇ ਪਰਮੇਸ਼ਵਰ ਤੋਂ ਦਯਾ ਮੰਗੀ ਕਿ ਦਾਨੀਏਲ ਤੇ ਉਸ ਦੇ ਸਾਥੀ ਬਾਬੇਲ ਦੇ ਦੂਜੇ ਵਿਦਵਾਨਾਂ ਦੇ ਨਾਲ ਨਾਸ ਨਾ ਹੋਣ।

19ਰਾਤ ਦੇ ਦੌਰਾਨ ਦਾਨੀਏਲ ਨੂੰ ਇੱਕ ਦਰਸ਼ਣ ਵਿੱਚ ਭੇਤ ਪ੍ਰਗਟ ਹੋਇਆ। ਤਦ ਦਾਨੀਏਲ ਨੇ ਸਵਰਗ ਦੇ ਪਰਮੇਸ਼ਵਰ ਦੀ ਉਸਤਤ ਕੀਤੀ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.