ਦਾਨੀਏਲ 2

ਪਰ ਸਵਰਗ ਵਿੱਚ ਇੱਕ ਪਰਮੇਸ਼ਵਰ ਹੈ ਜੋ ਭੇਤ ਪ੍ਰਗਟ ਕਰਦਾ ਹੈ। ਉਸ ਨੇ ਰਾਜਾ ਨਬੂਕਦਨੱਸਰ ਨੂੰ ਦਿਖਾਇਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ। ਤੁਹਾਡਾ ਸੁਪਨਾ ਤੇ ਦਰਸ਼ਣ ਜਿਹੜੇ ਤੁਸੀਂ ਆਪਣੇ ਬਿਸਤਰੇ ਉੱਤੇ ਵੇਖੇ ਇਹ ਹਨ:

Daniel 2:28 (UKJV) But there is a God in heaven that reveals secrets, and makes known to the king Nebuchadnezzar what shall be in the latter days. Your dream, and the visions of your head upon your bed, are these;

26ਰਾਜੇ ਨੇ ਦਾਨੀਏਲ (ਜਿਸ ਨੂੰ ਬੇਲਟਸ਼ੱਸਰ ਵੀ ਕਿਹਾ ਜਾਂਦਾ ਹੈ) ਨੂੰ ਪੁੱਛਿਆ, “ਕੀ ਤੂੰ ਮੈਨੂੰ ਇਹ ਦੱਸ ਸਕਦਾ ਹੈ ਕਿ ਮੈਂ ਆਪਣੇ ਸੁਪਨੇ ਵਿੱਚ ਕੀ ਦੇਖਿਆ ਹੈ ਅਤੇ ਇਸਦਾ ਅਰਥ ਕੀ ਹੈ?”

27ਦਾਨੀਏਲ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਉਹ ਭੇਤ ਜੋ ਰਾਜਾ ਪੁੱਛਦਾ ਹੈ ਨਾ ਤੇ ਗਿਆਨੀ ਨਾ ਜਾਦੂਗਰ ਨਾ ਮੰਤਰੀ ਨਾ ਅਗੰਮ ਜਾਣੀ ਰਾਜੇ ਨੂੰ ਦੱਸ ਸਕਦੇ ਹਨ,

28ਪਰ ਸਵਰਗ ਵਿੱਚ ਇੱਕ ਪਰਮੇਸ਼ਵਰ ਹੈ ਜੋ ਭੇਤ ਪ੍ਰਗਟ ਕਰਦਾ ਹੈ। ਉਸ ਨੇ ਰਾਜਾ ਨਬੂਕਦਨੱਸਰ ਨੂੰ ਦਿਖਾਇਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ। ਤੁਹਾਡਾ ਸੁਪਨਾ ਤੇ ਦਰਸ਼ਣ ਜਿਹੜੇ ਤੁਸੀਂ ਆਪਣੇ ਬਿਸਤਰੇ ਉੱਤੇ ਵੇਖੇ ਇਹ ਹਨ:

29“ਹੇ ਰਾਜਾ, ਤੁਸੀਂ ਆਪਣੇ ਬਿਸਤਰੇ ਉੱਤੇ ਪਏ ਹੋਏ ਖਿਆਲ ਕੀਤਾ ਕਿ ਭਵਿੱਖ ਵਿੱਚ ਕੀ ਹੋਵੇਗਾ? ਇਸ ਕਾਰਨ ਉਹ ਜਿਹੜਾ ਭੇਤਾਂ ਦਾ ਖੋਲ੍ਹਣ ਵਾਲਾ ਹੈ ਉਹ ਤੁਹਾਡੇ ਉੱਤੇ ਪਰਗਟ ਕਰਦਾ ਹੈ ਕਿ ਕੀ ਕੁਝ ਹੋਵੇਗਾ।

30ਜਿੱਥੋਂ ਤੱਕ ਮੇਰਾ ਸਵਾਲ ਹੈ, ਤਾਂ ਇਹ ਭੇਤ ਮੇਰੇ ਉੱਤੇ ਇਸ ਲਈ ਨਹੀਂ ਪ੍ਰਗਟ ਹੋਇਆ, ਕਿ ਮੇਰੇ ਕੋਲ ਕਿਸੇ ਵੀ ਜੀਵਤ ਨਾਲੋਂ ਵੱਧ ਬੁੱਧੀ ਹੈ, ਪਰ ਇਸ ਲਈ ਕਿ ਮਹਾਰਾਜ ਵਿਆਖਿਆ ਨੂੰ ਜਾਣ ਸਕੇ ਅਤੇ ਤੁਸੀਂ ਸਮਝ ਸਕੋ ਕਿ ਤੁਹਾਡੇ ਮਨ ਵਿੱਚ ਕੀ ਆਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.