24ਤਦ ਦਾਨੀਏਲ ਅਰਯੋਕ ਕੋਲ ਗਿਆ, ਜਿਸ ਨੂੰ ਰਾਜੇ ਨੇ ਬਾਬੇਲ ਦੇ ਬੁੱਧਵਾਨਾਂ ਨੂੰ ਮਾਰਨ ਲਈ ਨਿਯੁਕਤ ਕੀਤਾ ਸੀ ਅਤੇ ਉਸ ਨੂੰ ਕਿਹਾ, “ਬਾਬੇਲ ਦੇ ਬੁੱਧਵਾਨਾਂ ਨੂੰ ਨਾ ਮਾਰ। ਮੈਨੂੰ ਰਾਜੇ ਕੋਲ ਲੈ ਜਾਓ, ਮੈਂ ਉਸਦੇ ਸੁਪਨੇ ਦਾ ਅਰਥ ਉਸਦੇ ਲਈ ਦੱਸਾਂਗਾ।”
25ਅਰਯੋਕ ਦਾਨੀਏਲ ਨੂੰ ਉਸੇ ਵੇਲੇ ਰਾਜੇ ਕੋਲ ਲੈ ਗਿਆ ਅਤੇ ਕਿਹਾ, “ਮੈਨੂੰ ਯਹੂਦਾਹ ਦੇ ਗ਼ੁਲਾਮਾਂ ਵਿੱਚੋਂ ਇੱਕ ਆਦਮੀ ਮਿਲਿਆ ਹੈ ਜੋ ਰਾਜੇ ਨੂੰ ਦੱਸ ਸਕਦਾ ਹੈ ਕਿ ਉਸਦੇ ਸੁਪਨੇ ਦਾ ਕੀ ਅਰਥ ਹੈ।”
26ਰਾਜੇ ਨੇ ਦਾਨੀਏਲ (ਜਿਸ ਨੂੰ ਬੇਲਟਸ਼ੱਸਰ ਵੀ ਕਿਹਾ ਜਾਂਦਾ ਹੈ) ਨੂੰ ਪੁੱਛਿਆ, “ਕੀ ਤੂੰ ਮੈਨੂੰ ਇਹ ਦੱਸ ਸਕਦਾ ਹੈ ਕਿ ਮੈਂ ਆਪਣੇ ਸੁਪਨੇ ਵਿੱਚ ਕੀ ਦੇਖਿਆ ਹੈ ਅਤੇ ਇਸਦਾ ਅਰਥ ਕੀ ਹੈ?”
27ਦਾਨੀਏਲ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਉਹ ਭੇਤ ਜੋ ਰਾਜਾ ਪੁੱਛਦਾ ਹੈ ਨਾ ਤੇ ਗਿਆਨੀ ਨਾ ਜਾਦੂਗਰ ਨਾ ਮੰਤਰੀ ਨਾ ਅਗੰਮ ਜਾਣੀ ਰਾਜੇ ਨੂੰ ਦੱਸ ਸਕਦੇ ਹਨ,
28ਪਰ ਸਵਰਗ ਵਿੱਚ ਇੱਕ ਪਰਮੇਸ਼ਵਰ ਹੈ ਜੋ ਭੇਤ ਪ੍ਰਗਟ ਕਰਦਾ ਹੈ। ਉਸ ਨੇ ਰਾਜਾ ਨਬੂਕਦਨੱਸਰ ਨੂੰ ਦਿਖਾਇਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ। ਤੁਹਾਡਾ ਸੁਪਨਾ ਤੇ ਦਰਸ਼ਣ ਜਿਹੜੇ ਤੁਸੀਂ ਆਪਣੇ ਬਿਸਤਰੇ ਉੱਤੇ ਵੇਖੇ ਇਹ ਹਨ: