ਦਾਨੀਏਲ 2

ਅਤੇ ਚੌਥਾ ਰਾਜ ਲੋਹੇ ਵਰਗਾ ਸਖ਼ਤ ਹੋਵੇਗਾ ਅਤੇ ਜਿਵੇਂ ਲੋਹਾ ਤੋੜ ਕੇ ਟੋਟੇ-ਟੋਟੇ ਕਰਦਾ ਤੇ ਸਾਰੀਆਂ ਚੀਜ਼ਾਂ ਨੂੰ ਜਿੱਤ ਲੈਂਦਾ ਹੈ, ਜਿਵੇਂ ਲੋਹਾ ਇਹਨਾਂ ਸਭਨਾਂ ਨੂੰ ਕੁਚਲਦਾ ਤਿਵੇਂ ਉਹ ਤੋੜ ਕੇ ਚੂਰ-ਚੂਰ ਕਰੇਗਾ ਅਤੇ ਕੁਚਲ ਦੇਵੇਗਾ।

Daniel 2:40 (UKJV) And the fourth kingdom shall be strong as iron: forasmuch as iron breaks in pieces and subdues all things: and as iron that breaks all these, shall it break in pieces and bruise.

38ਉਸ ਨੇ ਸਾਰੀ ਮਨੁੱਖਜਾਤੀ ਅਤੇ ਖੇਤ ਦੇ ਜਾਨਵਰਾਂ ਅਤੇ ਅਕਾਸ਼ ਵਿੱਚ ਪੰਛੀਆਂ ਨੂੰ ਤੁਹਾਡੇ ਹੱਥਾਂ ਵਿੱਚ ਰੱਖਿਆ ਹੈ। ਉਹ ਜਿੱਥੇ ਕਿਤੇ ਵੀ ਰਹਿੰਦੇ ਹਨ, ਉਸ ਨੇ ਤੁਹਾਨੂੰ ਉਹਨਾਂ ਸਾਰਿਆਂ ਉੱਤੇ ਹਾਕਮ ਬਣਾਇਆ ਹੈ। ਤੁਸੀਂ ਸੋਨੇ ਦਾ ਉਹ ਸਿਰ ਹੋ।

39“ਤੁਹਾਡੇ ਤੋਂ ਬਾਅਦ, ਇੱਕ ਹੋਰ ਰਾਜ ਪੈਦਾ ਹੋਵੇਗਾ, ਜੋ ਤੁਹਾਡੇ ਨਾਲੋਂ ਘਟੀਆ ਹੋਵੇਗਾ। ਅੱਗੇ, ਇੱਕ ਤੀਜਾ ਰਾਜ, ਕਾਂਸੇ ਦਾ ਇੱਕ, ਸਾਰੀ ਧਰਤੀ ਉੱਤੇ ਰਾਜ ਕਰੇਗਾ।

40ਅਤੇ ਚੌਥਾ ਰਾਜ ਲੋਹੇ ਵਰਗਾ ਸਖ਼ਤ ਹੋਵੇਗਾ ਅਤੇ ਜਿਵੇਂ ਲੋਹਾ ਤੋੜ ਕੇ ਟੋਟੇ-ਟੋਟੇ ਕਰਦਾ ਤੇ ਸਾਰੀਆਂ ਚੀਜ਼ਾਂ ਨੂੰ ਜਿੱਤ ਲੈਂਦਾ ਹੈ, ਜਿਵੇਂ ਲੋਹਾ ਇਹਨਾਂ ਸਭਨਾਂ ਨੂੰ ਕੁਚਲਦਾ ਤਿਵੇਂ ਉਹ ਤੋੜ ਕੇ ਚੂਰ-ਚੂਰ ਕਰੇਗਾ ਅਤੇ ਕੁਚਲ ਦੇਵੇਗਾ।

41ਤੁਸੀਂ ਜੋ ਮੂਰਤੀ ਦੇ ਪੈਰ ਤੇ ਉਂਗਲੀਆਂ ਨੂੰ ਦੇਖਿਆ ਜੋ ਕੁਝ ਤਾਂ ਘੁਮਿਆਰਾਂ ਦੀ ਮਿੱਟੀ ਦੀਆਂ ਕੁਝ ਲੋਹੇ ਦੀਆਂ ਸਨ, ਇਸ ਲਈ ਉਸ ਰਾਜ ਵਿੱਚ ਵੰਡ ਪੈ ਜਾਵੇਗੀ ਅਤੇ ਪਰ ਉਸ ਵਿੱਚ ਲੋਹੇ ਦੀ ਤਕੜਾਈ ਹੋਵੇਗੀ, ਜਿਵੇਂ ਤੁਸੀਂ ਘੁਮਿਆਰ ਦੀ ਮਿੱਟੀ ਦੇ ਨਾਲ ਲੋਹਾ ਵੀ ਮਿਲਿਆ ਹੋਇਆ ਦੇਖਿਆ ਸੀ।

42ਜਿਵੇਂ ਕਿ ਪੈਰਾਂ ਦੀਆਂ ਉਂਗਲਾਂ ਕੁਝ ਹੱਦ ਤੱਕ ਲੋਹੇ ਦੀਆਂ ਅਤੇ ਕੁਝ ਮਿੱਟੀ ਦੀਆਂ ਸਨ, ਇਸ ਤਰ੍ਹਾਂ ਇਹ ਰਾਜ ਕੁਝ ਹੱਦ ਤੱਕ ਮਜ਼ਬੂਤ ਅਤੇ ਕੁਝ ਹੱਦ ਤੱਕ ਕਮਜ਼ੋਰ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.