ਦਾਨੀਏਲ 2

ਉਸ ਨੇ ਸਾਰੀ ਮਨੁੱਖਜਾਤੀ ਅਤੇ ਖੇਤ ਦੇ ਜਾਨਵਰਾਂ ਅਤੇ ਅਕਾਸ਼ ਵਿੱਚ ਪੰਛੀਆਂ ਨੂੰ ਤੁਹਾਡੇ ਹੱਥਾਂ ਵਿੱਚ ਰੱਖਿਆ ਹੈ। ਉਹ ਜਿੱਥੇ ਕਿਤੇ ਵੀ ਰਹਿੰਦੇ ਹਨ, ਉਸ ਨੇ ਤੁਹਾਨੂੰ ਉਹਨਾਂ ਸਾਰਿਆਂ ਉੱਤੇ ਹਾਕਮ ਬਣਾਇਆ ਹੈ। ਤੁਸੀਂ ਸੋਨੇ ਦਾ ਉਹ ਸਿਰ ਹੋ।

Daniel 2:38 (UKJV) And where ever the children of men dwell, the beasts of the field and the fowls of the heaven has he given into yours hand, and has made you ruler over them all. You are this head of gold.

36“ਇਹ ਸੁਪਨਾ ਸੀ ਅਤੇ ਹੁਣ ਅਸੀਂ ਰਾਜੇ ਨੂੰ ਇਸਦਾ ਅਰਥ ਦੱਸਾਂਗੇ।

37ਮਹਾਰਾਜ, ਤੁਸੀਂ ਰਾਜਿਆਂ ਉੱਤੇ ਰਾਜਾ ਹੋ। ਸਵਰਗ ਦੇ ਪਰਮੇਸ਼ਵਰ ਨੇ ਤੁਹਾਨੂੰ ਰਾਜ ਅਤੇ ਬਲ ਅਤੇ ਸ਼ਕਤੀ ਅਤੇ ਮਹਿਮਾ ਦਿੱਤੀ ਹੈ;

38ਉਸ ਨੇ ਸਾਰੀ ਮਨੁੱਖਜਾਤੀ ਅਤੇ ਖੇਤ ਦੇ ਜਾਨਵਰਾਂ ਅਤੇ ਅਕਾਸ਼ ਵਿੱਚ ਪੰਛੀਆਂ ਨੂੰ ਤੁਹਾਡੇ ਹੱਥਾਂ ਵਿੱਚ ਰੱਖਿਆ ਹੈ। ਉਹ ਜਿੱਥੇ ਕਿਤੇ ਵੀ ਰਹਿੰਦੇ ਹਨ, ਉਸ ਨੇ ਤੁਹਾਨੂੰ ਉਹਨਾਂ ਸਾਰਿਆਂ ਉੱਤੇ ਹਾਕਮ ਬਣਾਇਆ ਹੈ। ਤੁਸੀਂ ਸੋਨੇ ਦਾ ਉਹ ਸਿਰ ਹੋ।

39“ਤੁਹਾਡੇ ਤੋਂ ਬਾਅਦ, ਇੱਕ ਹੋਰ ਰਾਜ ਪੈਦਾ ਹੋਵੇਗਾ, ਜੋ ਤੁਹਾਡੇ ਨਾਲੋਂ ਘਟੀਆ ਹੋਵੇਗਾ। ਅੱਗੇ, ਇੱਕ ਤੀਜਾ ਰਾਜ, ਕਾਂਸੇ ਦਾ ਇੱਕ, ਸਾਰੀ ਧਰਤੀ ਉੱਤੇ ਰਾਜ ਕਰੇਗਾ।

40ਅਤੇ ਚੌਥਾ ਰਾਜ ਲੋਹੇ ਵਰਗਾ ਸਖ਼ਤ ਹੋਵੇਗਾ ਅਤੇ ਜਿਵੇਂ ਲੋਹਾ ਤੋੜ ਕੇ ਟੋਟੇ-ਟੋਟੇ ਕਰਦਾ ਤੇ ਸਾਰੀਆਂ ਚੀਜ਼ਾਂ ਨੂੰ ਜਿੱਤ ਲੈਂਦਾ ਹੈ, ਜਿਵੇਂ ਲੋਹਾ ਇਹਨਾਂ ਸਭਨਾਂ ਨੂੰ ਕੁਚਲਦਾ ਤਿਵੇਂ ਉਹ ਤੋੜ ਕੇ ਚੂਰ-ਚੂਰ ਕਰੇਗਾ ਅਤੇ ਕੁਚਲ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.