ਦਾਨੀਏਲ 2

ਮਹਾਰਾਜ, ਤੁਸੀਂ ਰਾਜਿਆਂ ਉੱਤੇ ਰਾਜਾ ਹੋ। ਸਵਰਗ ਦੇ ਪਰਮੇਸ਼ਵਰ ਨੇ ਤੁਹਾਨੂੰ ਰਾਜ ਅਤੇ ਬਲ ਅਤੇ ਸ਼ਕਤੀ ਅਤੇ ਮਹਿਮਾ ਦਿੱਤੀ ਹੈ;

Daniel 2:37 (UKJV) You, O king, are a king of kings: for the God of heaven has given you a kingdom, power, and strength, and glory.

35ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ-ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਗੂੰ ਹੋ ਗਏ ਅਤੇ ਹਵਾ ਉਹਨਾਂ ਨੂੰ ਉਡਾ ਲੈ ਗਈ ਇੱਥੋਂ ਤੱਕ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਹੀ ਅਤੇ ਉਹੋ ਪੱਥਰ ਜਿਸ ਨੇ ਉਸ ਮੂਰਤੀ ਨੂੰ ਮਾਰਿਆ ਇੱਕ ਵੱਡਾ ਪਰਬਤ ਬਣ ਗਿਆ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ।

36“ਇਹ ਸੁਪਨਾ ਸੀ ਅਤੇ ਹੁਣ ਅਸੀਂ ਰਾਜੇ ਨੂੰ ਇਸਦਾ ਅਰਥ ਦੱਸਾਂਗੇ।

37ਮਹਾਰਾਜ, ਤੁਸੀਂ ਰਾਜਿਆਂ ਉੱਤੇ ਰਾਜਾ ਹੋ। ਸਵਰਗ ਦੇ ਪਰਮੇਸ਼ਵਰ ਨੇ ਤੁਹਾਨੂੰ ਰਾਜ ਅਤੇ ਬਲ ਅਤੇ ਸ਼ਕਤੀ ਅਤੇ ਮਹਿਮਾ ਦਿੱਤੀ ਹੈ;

38ਉਸ ਨੇ ਸਾਰੀ ਮਨੁੱਖਜਾਤੀ ਅਤੇ ਖੇਤ ਦੇ ਜਾਨਵਰਾਂ ਅਤੇ ਅਕਾਸ਼ ਵਿੱਚ ਪੰਛੀਆਂ ਨੂੰ ਤੁਹਾਡੇ ਹੱਥਾਂ ਵਿੱਚ ਰੱਖਿਆ ਹੈ। ਉਹ ਜਿੱਥੇ ਕਿਤੇ ਵੀ ਰਹਿੰਦੇ ਹਨ, ਉਸ ਨੇ ਤੁਹਾਨੂੰ ਉਹਨਾਂ ਸਾਰਿਆਂ ਉੱਤੇ ਹਾਕਮ ਬਣਾਇਆ ਹੈ। ਤੁਸੀਂ ਸੋਨੇ ਦਾ ਉਹ ਸਿਰ ਹੋ।

39“ਤੁਹਾਡੇ ਤੋਂ ਬਾਅਦ, ਇੱਕ ਹੋਰ ਰਾਜ ਪੈਦਾ ਹੋਵੇਗਾ, ਜੋ ਤੁਹਾਡੇ ਨਾਲੋਂ ਘਟੀਆ ਹੋਵੇਗਾ। ਅੱਗੇ, ਇੱਕ ਤੀਜਾ ਰਾਜ, ਕਾਂਸੇ ਦਾ ਇੱਕ, ਸਾਰੀ ਧਰਤੀ ਉੱਤੇ ਰਾਜ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.