34ਜਦੋਂ ਤੁਸੀਂ ਦੇਖ ਰਹੇ ਸੀ, ਇੱਕ ਚੱਟਾਨ ਕੱਟਿਆ ਗਿਆ ਸੀ, ਇੱਥੋਂ ਤੱਕ ਜੋ ਇੱਕ ਪੱਥਰ ਬਿਨ੍ਹਾਂ ਹੱਥ ਲਾਏ ਵੱਢ ਕੇ ਕੱਢਿਆ ਗਿਆ, ਜਿਸਨੇ ਉਸ ਮੂਰਤ ਨੂੰ ਉਹ ਦੇ ਪੈਰਾਂ ਉੱਤੇ ਜਿਹੜੇ ਲੋਹੇ ਅਤੇ ਮਿੱਟੀ ਦੇ ਸਨ ਮਾਰਿਆ ਅਤੇ ਉਹ ਨੂੰ ਟੋਟੇ-ਟੋਟੇ ਕਰ ਦਿੱਤਾ।
35ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ-ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਗੂੰ ਹੋ ਗਏ ਅਤੇ ਹਵਾ ਉਹਨਾਂ ਨੂੰ ਉਡਾ ਲੈ ਗਈ ਇੱਥੋਂ ਤੱਕ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਹੀ ਅਤੇ ਉਹੋ ਪੱਥਰ ਜਿਸ ਨੇ ਉਸ ਮੂਰਤੀ ਨੂੰ ਮਾਰਿਆ ਇੱਕ ਵੱਡਾ ਪਰਬਤ ਬਣ ਗਿਆ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ।
36“ਇਹ ਸੁਪਨਾ ਸੀ ਅਤੇ ਹੁਣ ਅਸੀਂ ਰਾਜੇ ਨੂੰ ਇਸਦਾ ਅਰਥ ਦੱਸਾਂਗੇ।
37ਮਹਾਰਾਜ, ਤੁਸੀਂ ਰਾਜਿਆਂ ਉੱਤੇ ਰਾਜਾ ਹੋ। ਸਵਰਗ ਦੇ ਪਰਮੇਸ਼ਵਰ ਨੇ ਤੁਹਾਨੂੰ ਰਾਜ ਅਤੇ ਬਲ ਅਤੇ ਸ਼ਕਤੀ ਅਤੇ ਮਹਿਮਾ ਦਿੱਤੀ ਹੈ;
38ਉਸ ਨੇ ਸਾਰੀ ਮਨੁੱਖਜਾਤੀ ਅਤੇ ਖੇਤ ਦੇ ਜਾਨਵਰਾਂ ਅਤੇ ਅਕਾਸ਼ ਵਿੱਚ ਪੰਛੀਆਂ ਨੂੰ ਤੁਹਾਡੇ ਹੱਥਾਂ ਵਿੱਚ ਰੱਖਿਆ ਹੈ। ਉਹ ਜਿੱਥੇ ਕਿਤੇ ਵੀ ਰਹਿੰਦੇ ਹਨ, ਉਸ ਨੇ ਤੁਹਾਨੂੰ ਉਹਨਾਂ ਸਾਰਿਆਂ ਉੱਤੇ ਹਾਕਮ ਬਣਾਇਆ ਹੈ। ਤੁਸੀਂ ਸੋਨੇ ਦਾ ਉਹ ਸਿਰ ਹੋ।