42ਜਿਵੇਂ ਕਿ ਪੈਰਾਂ ਦੀਆਂ ਉਂਗਲਾਂ ਕੁਝ ਹੱਦ ਤੱਕ ਲੋਹੇ ਦੀਆਂ ਅਤੇ ਕੁਝ ਮਿੱਟੀ ਦੀਆਂ ਸਨ, ਇਸ ਤਰ੍ਹਾਂ ਇਹ ਰਾਜ ਕੁਝ ਹੱਦ ਤੱਕ ਮਜ਼ਬੂਤ ਅਤੇ ਕੁਝ ਹੱਦ ਤੱਕ ਕਮਜ਼ੋਰ ਹੋਵੇਗਾ।
43ਜਿਵੇਂ ਤੁਸੀਂ ਵੇਖਿਆ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ ਉਸੇ ਤਰ੍ਹਾਂ ਉਹ ਮਨੁੱਖ ਦੀ ਅੰਸ ਨਾਲ ਮਿਲਣਗੇ ਪਰ ਜਿਵੇਂ ਲੋਹਾ ਮਿੱਟੀ ਨਾਲ ਰਲਦਾ ਨਹੀਂ ਉਸੇ ਤਰ੍ਹਾਂ ਉਹਨਾਂ ਦਾ ਆਪੋ ਵਿੱਚ ਕੋਈ ਮੇਲ ਨਾ ਹੋਵੇਗਾ।
44“ਉਹਨਾਂ ਰਾਜਿਆਂ ਦੇ ਸਮੇਂ ਵਿੱਚ, ਸਵਰਗ ਦਾ ਪਰਮੇਸ਼ਵਰ ਇੱਕ ਰਾਜ ਸਥਾਪਤ ਕਰੇਗਾ ਜੋ ਕਦੇ ਵੀ ਤਬਾਹ ਨਹੀਂ ਹੋਵੇਗਾ, ਨਾ ਹੀ ਇਸਨੂੰ ਕਿਸੇ ਹੋਰ ਲੋਕਾਂ ਲਈ ਛੱਡਿਆ ਜਾਵੇਗਾ। ਇਹ ਉਹਨਾਂ ਸਾਰੇ ਰਾਜਾਂ ਨੂੰ ਚੂਰ-ਚੂਰ ਕਰ ਦੇਵੇਗਾ ਅਤੇ ਉਹਨਾਂ ਦਾ ਅੰਤ ਕਰ ਦੇਵੇਗਾ, ਪਰ ਇਹ ਆਪਣੇ ਆਪ ਸਦਾ ਲਈ ਕਾਇਮ ਰਹੇਗਾ।
45ਇਹ ਇੱਕ ਪਹਾੜ ਤੋਂ ਕੱਟੀ ਗਈ ਚੱਟਾਨ ਦੇ ਦਰਸ਼ਣ ਦਾ ਅਰਥ ਹੈ, ਪਰ ਮਨੁੱਖੀ ਹੱਥਾਂ ਦੁਆਰਾ ਨਹੀਂ ਇੱਕ ਚੱਟਾਨ ਜਿਸ ਨੇ ਲੋਹੇ, ਪਿੱਤਲ, ਮਿੱਟੀ, ਚਾਂਦੀ ਅਤੇ ਸੋਨੇ ਦੇ ਟੁਕੜੇ ਕਰ ਦਿੱਤੇ ਸਨ। “ਮਹਾਨ ਪਰਮੇਸ਼ਵਰ ਨੇ ਰਾਜੇ ਨੂੰ ਵਿਖਾਇਆ ਹੈ ਕਿ ਭਵਿੱਖ ਵਿੱਚ ਕੀ ਹੋਵੇਗਾ। ਸੁਪਨਾ ਸੱਚਾ ਹੈ ਅਤੇ ਇਸਦੀ ਵਿਆਖਿਆ ਭਰੋਸੇਯੋਗ ਹੈ।”
46ਤਦ ਰਾਜਾ ਨਬੂਕਦਨੱਸਰ ਨੇ ਦਾਨੀਏਲ ਦੇ ਅੱਗੇ ਮੱਥਾ ਟੇਕਿਆ ਅਤੇ ਉਸ ਦਾ ਆਦਰ ਕੀਤਾ ਅਤੇ ਹੁਕਮ ਦਿੱਤਾ ਕਿ ਉਸ ਨੂੰ ਭੇਟ ਅਤੇ ਧੂਪ ਭੇਟ ਕੀਤੀ ਜਾਵੇ।