ਦਾਨੀਏਲ 2

ਇਹ ਇੱਕ ਪਹਾੜ ਤੋਂ ਕੱਟੀ ਗਈ ਚੱਟਾਨ ਦੇ ਦਰਸ਼ਣ ਦਾ ਅਰਥ ਹੈ, ਪਰ ਮਨੁੱਖੀ ਹੱਥਾਂ ਦੁਆਰਾ ਨਹੀਂ ਇੱਕ ਚੱਟਾਨ ਜਿਸ ਨੇ ਲੋਹੇ, ਪਿੱਤਲ, ਮਿੱਟੀ, ਚਾਂਦੀ ਅਤੇ ਸੋਨੇ ਦੇ ਟੁਕੜੇ ਕਰ ਦਿੱਤੇ ਸਨ। “ਮਹਾਨ ਪਰਮੇਸ਼ਵਰ ਨੇ ਰਾਜੇ ਨੂੰ ਵਿਖਾਇਆ ਹੈ ਕਿ ਭਵਿੱਖ ਵਿੱਚ ਕੀ ਹੋਵੇਗਾ। ਸੁਪਨਾ ਸੱਚਾ ਹੈ ਅਤੇ ਇਸਦੀ ਵਿਆਖਿਆ ਭਰੋਸੇਯੋਗ ਹੈ।”

Daniel 2:45 (UKJV) Forasmuch as you saw that the stone was cut out of the mountain without hands, and that it brake in pieces the iron, the brass, the clay, the silver, and the gold; the great God has made known to the king what shall come to pass hereafter: and the dream is certain, and the interpretation thereof sure.

43ਜਿਵੇਂ ਤੁਸੀਂ ਵੇਖਿਆ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ ਉਸੇ ਤਰ੍ਹਾਂ ਉਹ ਮਨੁੱਖ ਦੀ ਅੰਸ ਨਾਲ ਮਿਲਣਗੇ ਪਰ ਜਿਵੇਂ ਲੋਹਾ ਮਿੱਟੀ ਨਾਲ ਰਲਦਾ ਨਹੀਂ ਉਸੇ ਤਰ੍ਹਾਂ ਉਹਨਾਂ ਦਾ ਆਪੋ ਵਿੱਚ ਕੋਈ ਮੇਲ ਨਾ ਹੋਵੇਗਾ।

44“ਉਹਨਾਂ ਰਾਜਿਆਂ ਦੇ ਸਮੇਂ ਵਿੱਚ, ਸਵਰਗ ਦਾ ਪਰਮੇਸ਼ਵਰ ਇੱਕ ਰਾਜ ਸਥਾਪਤ ਕਰੇਗਾ ਜੋ ਕਦੇ ਵੀ ਤਬਾਹ ਨਹੀਂ ਹੋਵੇਗਾ, ਨਾ ਹੀ ਇਸਨੂੰ ਕਿਸੇ ਹੋਰ ਲੋਕਾਂ ਲਈ ਛੱਡਿਆ ਜਾਵੇਗਾ। ਇਹ ਉਹਨਾਂ ਸਾਰੇ ਰਾਜਾਂ ਨੂੰ ਚੂਰ-ਚੂਰ ਕਰ ਦੇਵੇਗਾ ਅਤੇ ਉਹਨਾਂ ਦਾ ਅੰਤ ਕਰ ਦੇਵੇਗਾ, ਪਰ ਇਹ ਆਪਣੇ ਆਪ ਸਦਾ ਲਈ ਕਾਇਮ ਰਹੇਗਾ।

45ਇਹ ਇੱਕ ਪਹਾੜ ਤੋਂ ਕੱਟੀ ਗਈ ਚੱਟਾਨ ਦੇ ਦਰਸ਼ਣ ਦਾ ਅਰਥ ਹੈ, ਪਰ ਮਨੁੱਖੀ ਹੱਥਾਂ ਦੁਆਰਾ ਨਹੀਂ ਇੱਕ ਚੱਟਾਨ ਜਿਸ ਨੇ ਲੋਹੇ, ਪਿੱਤਲ, ਮਿੱਟੀ, ਚਾਂਦੀ ਅਤੇ ਸੋਨੇ ਦੇ ਟੁਕੜੇ ਕਰ ਦਿੱਤੇ ਸਨ। “ਮਹਾਨ ਪਰਮੇਸ਼ਵਰ ਨੇ ਰਾਜੇ ਨੂੰ ਵਿਖਾਇਆ ਹੈ ਕਿ ਭਵਿੱਖ ਵਿੱਚ ਕੀ ਹੋਵੇਗਾ। ਸੁਪਨਾ ਸੱਚਾ ਹੈ ਅਤੇ ਇਸਦੀ ਵਿਆਖਿਆ ਭਰੋਸੇਯੋਗ ਹੈ।”

46ਤਦ ਰਾਜਾ ਨਬੂਕਦਨੱਸਰ ਨੇ ਦਾਨੀਏਲ ਦੇ ਅੱਗੇ ਮੱਥਾ ਟੇਕਿਆ ਅਤੇ ਉਸ ਦਾ ਆਦਰ ਕੀਤਾ ਅਤੇ ਹੁਕਮ ਦਿੱਤਾ ਕਿ ਉਸ ਨੂੰ ਭੇਟ ਅਤੇ ਧੂਪ ਭੇਟ ਕੀਤੀ ਜਾਵੇ।

47ਰਾਜੇ ਨੇ ਦਾਨੀਏਲ ਨੂੰ ਕਿਹਾ, “ਯਕੀਨਨ ਤੇਰਾ ਪਰਮੇਸ਼ਵਰ ਦੇਵਤਿਆਂ ਦਾ ਪਰਮੇਸ਼ਵਰ ਅਤੇ ਰਾਜਿਆਂ ਦਾ ਯਾਹਵੇਹ ਅਤੇ ਭੇਤਾਂ ਦਾ ਪਰਗਟ ਕਰਨ ਵਾਲਾ ਹੈ, ਕਿਉਂ ਜੋ ਤੂੰ ਇਸ ਭੇਤ ਨੂੰ ਪਰਗਟ ਕਰਨ ਦੇ ਯੋਗ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.