ਦਾਨੀਏਲ 2

ਰਾਜੇ ਨੇ ਦਾਨੀਏਲ ਨੂੰ ਕਿਹਾ, “ਯਕੀਨਨ ਤੇਰਾ ਪਰਮੇਸ਼ਵਰ ਦੇਵਤਿਆਂ ਦਾ ਪਰਮੇਸ਼ਵਰ ਅਤੇ ਰਾਜਿਆਂ ਦਾ ਯਾਹਵੇਹ ਅਤੇ ਭੇਤਾਂ ਦਾ ਪਰਗਟ ਕਰਨ ਵਾਲਾ ਹੈ, ਕਿਉਂ ਜੋ ਤੂੰ ਇਸ ਭੇਤ ਨੂੰ ਪਰਗਟ ਕਰਨ ਦੇ ਯੋਗ ਸੀ।”

Daniel 2:47 (UKJV) The king answered unto Daniel, and said, Truthfully it is, that your God is a God of gods, and a Lord of kings, and a revealer of secrets, seeing you could reveal this secret.

45ਇਹ ਇੱਕ ਪਹਾੜ ਤੋਂ ਕੱਟੀ ਗਈ ਚੱਟਾਨ ਦੇ ਦਰਸ਼ਣ ਦਾ ਅਰਥ ਹੈ, ਪਰ ਮਨੁੱਖੀ ਹੱਥਾਂ ਦੁਆਰਾ ਨਹੀਂ ਇੱਕ ਚੱਟਾਨ ਜਿਸ ਨੇ ਲੋਹੇ, ਪਿੱਤਲ, ਮਿੱਟੀ, ਚਾਂਦੀ ਅਤੇ ਸੋਨੇ ਦੇ ਟੁਕੜੇ ਕਰ ਦਿੱਤੇ ਸਨ। “ਮਹਾਨ ਪਰਮੇਸ਼ਵਰ ਨੇ ਰਾਜੇ ਨੂੰ ਵਿਖਾਇਆ ਹੈ ਕਿ ਭਵਿੱਖ ਵਿੱਚ ਕੀ ਹੋਵੇਗਾ। ਸੁਪਨਾ ਸੱਚਾ ਹੈ ਅਤੇ ਇਸਦੀ ਵਿਆਖਿਆ ਭਰੋਸੇਯੋਗ ਹੈ।”

46ਤਦ ਰਾਜਾ ਨਬੂਕਦਨੱਸਰ ਨੇ ਦਾਨੀਏਲ ਦੇ ਅੱਗੇ ਮੱਥਾ ਟੇਕਿਆ ਅਤੇ ਉਸ ਦਾ ਆਦਰ ਕੀਤਾ ਅਤੇ ਹੁਕਮ ਦਿੱਤਾ ਕਿ ਉਸ ਨੂੰ ਭੇਟ ਅਤੇ ਧੂਪ ਭੇਟ ਕੀਤੀ ਜਾਵੇ।

47ਰਾਜੇ ਨੇ ਦਾਨੀਏਲ ਨੂੰ ਕਿਹਾ, “ਯਕੀਨਨ ਤੇਰਾ ਪਰਮੇਸ਼ਵਰ ਦੇਵਤਿਆਂ ਦਾ ਪਰਮੇਸ਼ਵਰ ਅਤੇ ਰਾਜਿਆਂ ਦਾ ਯਾਹਵੇਹ ਅਤੇ ਭੇਤਾਂ ਦਾ ਪਰਗਟ ਕਰਨ ਵਾਲਾ ਹੈ, ਕਿਉਂ ਜੋ ਤੂੰ ਇਸ ਭੇਤ ਨੂੰ ਪਰਗਟ ਕਰਨ ਦੇ ਯੋਗ ਸੀ।”

48ਤਦ ਰਾਜੇ ਨੇ ਦਾਨੀਏਲ ਨੂੰ ਉੱਚੇ ਅਹੁਦੇ ਉੱਤੇ ਬਿਠਾਇਆ ਅਤੇ ਉਸ ਉੱਤੇ ਬਹੁਤ ਸਾਰੇ ਤੋਹਫ਼ੇ ਰੱਖੇ। ਉਸ ਨੇ ਉਸ ਨੂੰ ਬਾਬੇਲ ਦੇ ਸਾਰੇ ਸੂਬੇ ਦਾ ਹਾਕਮ ਬਣਾਇਆ ਅਤੇ ਉਸ ਨੂੰ ਇਸ ਦੇ ਸਾਰੇ ਸਿਆਣੇ ਬੰਦਿਆਂ ਦਾ ਅਧਿਕਾਰੀ ਬਣਾਇਆ।

49ਤਦ ਦਾਨੀਏਲ ਨੇ ਰਾਜੇ ਅੱਗੇ ਬੇਨਤੀ ਕੀਤੀ ਅਤੇ ਉਹ ਨੇ ਸ਼ਦਰਕ, ਮੇਸ਼ਕ ਤੇ ਅਬੇਦਨਗੋ ਨੂੰ ਬਾਬੇਲ ਦੇ ਸੂਬੇ ਦੇ ਵਿਹਾਰਾਂ ਉੱਤੇ ਨਿਯੁਕਤ ਕੀਤਾ ਪਰ ਦਾਨੀਏਲ ਰਾਜੇ ਦੇ ਦਰਬਾਰ ਵਿੱਚ ਹੀ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.