47ਰਾਜੇ ਨੇ ਦਾਨੀਏਲ ਨੂੰ ਕਿਹਾ, “ਯਕੀਨਨ ਤੇਰਾ ਪਰਮੇਸ਼ਵਰ ਦੇਵਤਿਆਂ ਦਾ ਪਰਮੇਸ਼ਵਰ ਅਤੇ ਰਾਜਿਆਂ ਦਾ ਯਾਹਵੇਹ ਅਤੇ ਭੇਤਾਂ ਦਾ ਪਰਗਟ ਕਰਨ ਵਾਲਾ ਹੈ, ਕਿਉਂ ਜੋ ਤੂੰ ਇਸ ਭੇਤ ਨੂੰ ਪਰਗਟ ਕਰਨ ਦੇ ਯੋਗ ਸੀ।”
48ਤਦ ਰਾਜੇ ਨੇ ਦਾਨੀਏਲ ਨੂੰ ਉੱਚੇ ਅਹੁਦੇ ਉੱਤੇ ਬਿਠਾਇਆ ਅਤੇ ਉਸ ਉੱਤੇ ਬਹੁਤ ਸਾਰੇ ਤੋਹਫ਼ੇ ਰੱਖੇ। ਉਸ ਨੇ ਉਸ ਨੂੰ ਬਾਬੇਲ ਦੇ ਸਾਰੇ ਸੂਬੇ ਦਾ ਹਾਕਮ ਬਣਾਇਆ ਅਤੇ ਉਸ ਨੂੰ ਇਸ ਦੇ ਸਾਰੇ ਸਿਆਣੇ ਬੰਦਿਆਂ ਦਾ ਅਧਿਕਾਰੀ ਬਣਾਇਆ।
49ਤਦ ਦਾਨੀਏਲ ਨੇ ਰਾਜੇ ਅੱਗੇ ਬੇਨਤੀ ਕੀਤੀ ਅਤੇ ਉਹ ਨੇ ਸ਼ਦਰਕ, ਮੇਸ਼ਕ ਤੇ ਅਬੇਦਨਗੋ ਨੂੰ ਬਾਬੇਲ ਦੇ ਸੂਬੇ ਦੇ ਵਿਹਾਰਾਂ ਉੱਤੇ ਨਿਯੁਕਤ ਕੀਤਾ ਪਰ ਦਾਨੀਏਲ ਰਾਜੇ ਦੇ ਦਰਬਾਰ ਵਿੱਚ ਹੀ ਰਿਹਾ।