ਦਾਨੀਏਲ 2

ਤਦ ਰਾਜੇ ਨੇ ਦਾਨੀਏਲ ਨੂੰ ਉੱਚੇ ਅਹੁਦੇ ਉੱਤੇ ਬਿਠਾਇਆ ਅਤੇ ਉਸ ਉੱਤੇ ਬਹੁਤ ਸਾਰੇ ਤੋਹਫ਼ੇ ਰੱਖੇ। ਉਸ ਨੇ ਉਸ ਨੂੰ ਬਾਬੇਲ ਦੇ ਸਾਰੇ ਸੂਬੇ ਦਾ ਹਾਕਮ ਬਣਾਇਆ ਅਤੇ ਉਸ ਨੂੰ ਇਸ ਦੇ ਸਾਰੇ ਸਿਆਣੇ ਬੰਦਿਆਂ ਦਾ ਅਧਿਕਾਰੀ ਬਣਾਇਆ।

Daniel 2:48 (UKJV) Then the king made Daniel a great man, and gave him many great gifts, and made him ruler over the whole province of Babylon, and chief of the governors over all the wise men of Babylon.

46ਤਦ ਰਾਜਾ ਨਬੂਕਦਨੱਸਰ ਨੇ ਦਾਨੀਏਲ ਦੇ ਅੱਗੇ ਮੱਥਾ ਟੇਕਿਆ ਅਤੇ ਉਸ ਦਾ ਆਦਰ ਕੀਤਾ ਅਤੇ ਹੁਕਮ ਦਿੱਤਾ ਕਿ ਉਸ ਨੂੰ ਭੇਟ ਅਤੇ ਧੂਪ ਭੇਟ ਕੀਤੀ ਜਾਵੇ।

47ਰਾਜੇ ਨੇ ਦਾਨੀਏਲ ਨੂੰ ਕਿਹਾ, “ਯਕੀਨਨ ਤੇਰਾ ਪਰਮੇਸ਼ਵਰ ਦੇਵਤਿਆਂ ਦਾ ਪਰਮੇਸ਼ਵਰ ਅਤੇ ਰਾਜਿਆਂ ਦਾ ਯਾਹਵੇਹ ਅਤੇ ਭੇਤਾਂ ਦਾ ਪਰਗਟ ਕਰਨ ਵਾਲਾ ਹੈ, ਕਿਉਂ ਜੋ ਤੂੰ ਇਸ ਭੇਤ ਨੂੰ ਪਰਗਟ ਕਰਨ ਦੇ ਯੋਗ ਸੀ।”

48ਤਦ ਰਾਜੇ ਨੇ ਦਾਨੀਏਲ ਨੂੰ ਉੱਚੇ ਅਹੁਦੇ ਉੱਤੇ ਬਿਠਾਇਆ ਅਤੇ ਉਸ ਉੱਤੇ ਬਹੁਤ ਸਾਰੇ ਤੋਹਫ਼ੇ ਰੱਖੇ। ਉਸ ਨੇ ਉਸ ਨੂੰ ਬਾਬੇਲ ਦੇ ਸਾਰੇ ਸੂਬੇ ਦਾ ਹਾਕਮ ਬਣਾਇਆ ਅਤੇ ਉਸ ਨੂੰ ਇਸ ਦੇ ਸਾਰੇ ਸਿਆਣੇ ਬੰਦਿਆਂ ਦਾ ਅਧਿਕਾਰੀ ਬਣਾਇਆ।

49ਤਦ ਦਾਨੀਏਲ ਨੇ ਰਾਜੇ ਅੱਗੇ ਬੇਨਤੀ ਕੀਤੀ ਅਤੇ ਉਹ ਨੇ ਸ਼ਦਰਕ, ਮੇਸ਼ਕ ਤੇ ਅਬੇਦਨਗੋ ਨੂੰ ਬਾਬੇਲ ਦੇ ਸੂਬੇ ਦੇ ਵਿਹਾਰਾਂ ਉੱਤੇ ਨਿਯੁਕਤ ਕੀਤਾ ਪਰ ਦਾਨੀਏਲ ਰਾਜੇ ਦੇ ਦਰਬਾਰ ਵਿੱਚ ਹੀ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.