3ਰਾਜੇ ਨੇ ਉਹਨਾਂ ਨੂੰ ਕਿਹਾ, “ਮੈਨੂੰ ਇੱਕ ਸੁਪਨਾ ਆਇਆ ਹੈ ਜਿਹਦੇ ਕਾਰਨ ਮੈਂ ਪਰੇਸ਼ਾਨ ਹਾਂ ਅਤੇ ਮੈਂ ਜਾਣਨਾ ਚਾਹੁੰਦਾ ਹਾਂ ਕਿ ਇਸਦਾ ਕੀ ਅਰਥ ਹੈ।”
4ਤਦ ਜੋਤਸ਼ੀਆਂ ਨੇ ਰਾਜੇ ਨੂੰ ਉੱਤਰ ਦਿੱਤਾ, “ਪਾਤਸ਼ਾਹ ਸਦਾ ਜੀਉਂਦਾ ਰਹੇ! ਆਪਣੇ ਸੇਵਕਾਂ ਨੂੰ ਸੁਪਨਾ ਦੱਸੋ, ਅਸੀਂ ਇਸਦਾ ਅਰਥ ਦੱਸਾਂਗੇ।”
5ਰਾਜੇ ਨੇ ਜੋਤਸ਼ੀਆਂ ਨੂੰ ਜਵਾਬ ਦਿੱਤਾ, “ਇਹ ਉਹ ਹੈ ਜੋ ਮੈਂ ਦ੍ਰਿੜਤਾ ਨਾਲ ਫੈਸਲਾ ਕੀਤਾ ਹੈ: ਜੇ ਤੁਸੀਂ ਮੈਨੂੰ ਇਹ ਨਹੀਂ ਦੱਸਿਆ ਕਿ ਮੇਰਾ ਸੁਪਨਾ ਕੀ ਸੀ ਅਤੇ ਇਸ ਦੀ ਵਿਆਖਿਆ ਨਹੀਂ ਕੀਤੀ, ਤਾਂ ਮੈਂ ਤੁਹਾਡੇ ਟੁਕੜੇ ਕਰ ਦਿਆਂਗਾ ਅਤੇ ਤੁਹਾਡੇ ਘਰ ਮਲਬੇ ਦੇ ਢੇਰਾਂ ਵਿੱਚ ਬਦਲ ਦਿਆਂਗਾ।
6ਪਰ ਜੇ ਤੁਸੀਂ ਮੈਨੂੰ ਸੁਪਨਾ ਦੱਸੋ ਅਤੇ ਉਸ ਦੀ ਵਿਆਖਿਆ ਕਰੋ, ਤਾਂ ਤੁਹਾਨੂੰ ਮੇਰੇ ਵੱਲੋਂ ਤੋਹਫ਼ੇ ਅਤੇ ਇਨਾਮ ਅਤੇ ਮਹਾਨ ਸਨਮਾਨ ਮਿਲੇਗਾ। ਇਸ ਲਈ ਮੈਨੂੰ ਸੁਪਨਾ ਦੱਸੋ ਅਤੇ ਮੇਰੇ ਲਈ ਇਸਦਾ ਅਰਥ ਦੱਸੋ।”
7ਇੱਕ ਵਾਰ ਫਿਰ ਉਹਨਾਂ ਨੇ ਉੱਤਰ ਦਿੱਤਾ, “ਰਾਜੇ ਨੂੰ ਆਪਣੇ ਸੇਵਕਾਂ ਨੂੰ ਸੁਪਨਾ ਦੱਸਣ ਦਿਓ, ਅਸੀਂ ਇਸਦਾ ਅਰਥ ਦੱਸਾਂਗੇ।”