ਦਾਨੀਏਲ 2

ਪਰ ਜੇ ਤੁਸੀਂ ਮੈਨੂੰ ਸੁਪਨਾ ਦੱਸੋ ਅਤੇ ਉਸ ਦੀ ਵਿਆਖਿਆ ਕਰੋ, ਤਾਂ ਤੁਹਾਨੂੰ ਮੇਰੇ ਵੱਲੋਂ ਤੋਹਫ਼ੇ ਅਤੇ ਇਨਾਮ ਅਤੇ ਮਹਾਨ ਸਨਮਾਨ ਮਿਲੇਗਾ। ਇਸ ਲਈ ਮੈਨੂੰ ਸੁਪਨਾ ਦੱਸੋ ਅਤੇ ਮੇਰੇ ਲਈ ਇਸਦਾ ਅਰਥ ਦੱਸੋ।”

Daniel 2:6 (UKJV) But if all of you show the dream, and the interpretation thereof, all of you shall receive of me gifts and rewards and great honour: therefore show me the dream, and the interpretation thereof.

4ਤਦ ਜੋਤਸ਼ੀਆਂ ਨੇ ਰਾਜੇ ਨੂੰ ਉੱਤਰ ਦਿੱਤਾ, “ਪਾਤਸ਼ਾਹ ਸਦਾ ਜੀਉਂਦਾ ਰਹੇ! ਆਪਣੇ ਸੇਵਕਾਂ ਨੂੰ ਸੁਪਨਾ ਦੱਸੋ, ਅਸੀਂ ਇਸਦਾ ਅਰਥ ਦੱਸਾਂਗੇ।”

5ਰਾਜੇ ਨੇ ਜੋਤਸ਼ੀਆਂ ਨੂੰ ਜਵਾਬ ਦਿੱਤਾ, “ਇਹ ਉਹ ਹੈ ਜੋ ਮੈਂ ਦ੍ਰਿੜਤਾ ਨਾਲ ਫੈਸਲਾ ਕੀਤਾ ਹੈ: ਜੇ ਤੁਸੀਂ ਮੈਨੂੰ ਇਹ ਨਹੀਂ ਦੱਸਿਆ ਕਿ ਮੇਰਾ ਸੁਪਨਾ ਕੀ ਸੀ ਅਤੇ ਇਸ ਦੀ ਵਿਆਖਿਆ ਨਹੀਂ ਕੀਤੀ, ਤਾਂ ਮੈਂ ਤੁਹਾਡੇ ਟੁਕੜੇ ਕਰ ਦਿਆਂਗਾ ਅਤੇ ਤੁਹਾਡੇ ਘਰ ਮਲਬੇ ਦੇ ਢੇਰਾਂ ਵਿੱਚ ਬਦਲ ਦਿਆਂਗਾ।

6ਪਰ ਜੇ ਤੁਸੀਂ ਮੈਨੂੰ ਸੁਪਨਾ ਦੱਸੋ ਅਤੇ ਉਸ ਦੀ ਵਿਆਖਿਆ ਕਰੋ, ਤਾਂ ਤੁਹਾਨੂੰ ਮੇਰੇ ਵੱਲੋਂ ਤੋਹਫ਼ੇ ਅਤੇ ਇਨਾਮ ਅਤੇ ਮਹਾਨ ਸਨਮਾਨ ਮਿਲੇਗਾ। ਇਸ ਲਈ ਮੈਨੂੰ ਸੁਪਨਾ ਦੱਸੋ ਅਤੇ ਮੇਰੇ ਲਈ ਇਸਦਾ ਅਰਥ ਦੱਸੋ।”

7ਇੱਕ ਵਾਰ ਫਿਰ ਉਹਨਾਂ ਨੇ ਉੱਤਰ ਦਿੱਤਾ, “ਰਾਜੇ ਨੂੰ ਆਪਣੇ ਸੇਵਕਾਂ ਨੂੰ ਸੁਪਨਾ ਦੱਸਣ ਦਿਓ, ਅਸੀਂ ਇਸਦਾ ਅਰਥ ਦੱਸਾਂਗੇ।”

8ਤਦ ਰਾਜੇ ਨੇ ਉੱਤਰ ਦਿੱਤਾ, “ਮੈਨੂੰ ਯਕੀਨ ਹੈ ਕਿ ਤੁਸੀਂ ਸਮਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਉਹੀ ਹੈ ਜਿਸਦਾ ਮੈਂ ਪੱਕਾ ਫੈਸਲਾ ਕੀਤਾ ਹੈ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.