ਦਾਨੀਏਲ 3

ਇਸ ਲਈ, ਜਿਵੇਂ ਹੀ ਉਹਨਾਂ ਨੇ ਸਿੰਗ, ਬੰਸਰੀ, ਬੀਨਾਂ, ਸਾਰੰਗੀ, ਬਰਬਤ ਅਤੇ ਹਰ ਪ੍ਰਕਾਰ ਦੇ ਸੰਗੀਤ ਦੀ ਆਵਾਜ਼ ਸੁਣੀ, ਸਾਰੀਆਂ ਕੌਮਾਂ ਅਤੇ ਹਰ ਭਾਸ਼ਾ ਦੇ ਲੋਕ ਡਿੱਗ ਪਏ ਅਤੇ ਉਸ ਸੋਨੇ ਦੀ ਮੂਰਤ ਦੀ ਪੂਜਾ ਕੀਤੀ ਜੋ ਰਾਜਾ ਨਬੂਕਦਨੱਸਰ ਨੇ ਸਥਾਪਿਤ ਕੀਤੀ ਸੀ।

Daniel 3:7 (UKJV) Therefore at that time, when all the people heard the sound of the cornet, flute, harp, sackbut, psaltery, and all kinds of music, all the people, the nations, and the languages, fell down and worshipped the golden image that Nebuchadnezzar the king had set up.

5ਜਿਵੇਂ ਹੀ ਤੁਸੀਂ ਸਿੰਗ, ਬੰਸਰੀ, ਬੀਨਾਂ, ਸਾਰੰਗੀ, ਬਰਬਤ, ਬੀਨ ਅਤੇ ਹਰ ਪ੍ਰਕਾਰ ਦੇ ਸੰਗੀਤ ਦੀ ਆਵਾਜ਼ ਸੁਣਦੇ ਹੋ, ਤੁਸੀਂ ਹੇਠਾਂ ਡਿੱਗ ਕੇ ਸੋਨੇ ਦੀ ਮੂਰਤ ਦੀ ਪੂਜਾ ਕਰਨੀ ਹੈ ਜੋ ਰਾਜਾ ਨਬੂਕਦਨੱਸਰ ਨੇ ਸਥਾਪਿਤ ਕੀਤੀ ਹੈ।

6ਜੋ ਕੋਈ ਡਿੱਗ ਕੇ ਉਪਾਸਨਾ ਨਹੀਂ ਕਰਦਾ, ਉਸੇ ਵੇਲੇ ਬਲਦੀ ਭੱਠੀ ਵਿੱਚ ਸੁੱਟ ਦਿੱਤਾ ਜਾਵੇਗਾ।”

7ਇਸ ਲਈ, ਜਿਵੇਂ ਹੀ ਉਹਨਾਂ ਨੇ ਸਿੰਗ, ਬੰਸਰੀ, ਬੀਨਾਂ, ਸਾਰੰਗੀ, ਬਰਬਤ ਅਤੇ ਹਰ ਪ੍ਰਕਾਰ ਦੇ ਸੰਗੀਤ ਦੀ ਆਵਾਜ਼ ਸੁਣੀ, ਸਾਰੀਆਂ ਕੌਮਾਂ ਅਤੇ ਹਰ ਭਾਸ਼ਾ ਦੇ ਲੋਕ ਡਿੱਗ ਪਏ ਅਤੇ ਉਸ ਸੋਨੇ ਦੀ ਮੂਰਤ ਦੀ ਪੂਜਾ ਕੀਤੀ ਜੋ ਰਾਜਾ ਨਬੂਕਦਨੱਸਰ ਨੇ ਸਥਾਪਿਤ ਕੀਤੀ ਸੀ।

8ਇਸ ਸਮੇਂ ਕੁਝ ਜੋਤਸ਼ੀ ਅੱਗੇ ਆਏ ਅਤੇ ਯਹੂਦੀਆਂ ਦੀ ਨਿੰਦਾ ਕੀਤੀ।

9ਉਹਨਾਂ ਨੇ ਰਾਜਾ ਨਬੂਕਦਨੱਸਰ ਨੂੰ ਆਖਿਆ, “ਪਾਤਸ਼ਾਹ ਸਦਾ ਜੀਉਂਦਾ ਰਹੇ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.