ਦਾਨੀਏਲ 3

ਜਿਵੇਂ ਹੀ ਤੁਸੀਂ ਸਿੰਗ, ਬੰਸਰੀ, ਬੀਨਾਂ, ਸਾਰੰਗੀ, ਬਰਬਤ, ਬੀਨ ਅਤੇ ਹਰ ਪ੍ਰਕਾਰ ਦੇ ਸੰਗੀਤ ਦੀ ਆਵਾਜ਼ ਸੁਣਦੇ ਹੋ, ਤੁਸੀਂ ਹੇਠਾਂ ਡਿੱਗ ਕੇ ਸੋਨੇ ਦੀ ਮੂਰਤ ਦੀ ਪੂਜਾ ਕਰਨੀ ਹੈ ਜੋ ਰਾਜਾ ਨਬੂਕਦਨੱਸਰ ਨੇ ਸਥਾਪਿਤ ਕੀਤੀ ਹੈ।

Daniel 3:5 (UKJV) That at what time all of you hear the sound of the cornet, flute, harp, sackbut, psaltery, dulcimer, and all kinds of music, all of you fall down and worship the golden image that Nebuchadnezzar the king has set up:

3ਤਦ ਸ਼ਹਿਜ਼ਾਦੇ, ਦੀਵਾਨ, ਸਰਦਾਰ, ਨਿਆਂਕਾਰ, ਭੰਡਾਰੀ, ਸਲਾਹਕਾਰ, ਕਪਤਾਨ ਤੇ ਸੂਬਿਆਂ ਦੇ ਸਾਰੇ ਹਾਕਮ ਉਸ ਮੂਰਤ ਦੀ ਸਮਰਪਣ ਲਈ ਜਿਹੜੀ ਨਬੂਕਦਨੱਸਰ ਨੇ ਖੜੀ ਕੀਤੀ ਇਕੱਠੇ ਹੋਏ। ਉਹ ਉਸ ਮੂਰਤ ਦੇ ਅੱਗੇ ਜਿਹੜੀ ਨਬੂਕਦਨੱਸਰ ਨੇ ਖੜੀ ਕੀਤੀ ਸੀ ਖੜ੍ਹੇ ਹੋਏ।

4ਤਦ ਇੱਕ ਢੰਡੋਰੀਏ ਨੇ ਉੱਚੀ ਆਵਾਜ਼ ਵਿੱਚ ਐਲਾਨ ਕੀਤਾ, “ਕੌਮਾਂ ਅਤੇ ਹਰ ਭਾਸ਼ਾ ਦੇ ਲੋਕੋ, ਤੁਹਾਨੂੰ ਇਹ ਕਰਨ ਦਾ ਹੁਕਮ ਦਿੱਤਾ ਗਿਆ ਹੈ:

5ਜਿਵੇਂ ਹੀ ਤੁਸੀਂ ਸਿੰਗ, ਬੰਸਰੀ, ਬੀਨਾਂ, ਸਾਰੰਗੀ, ਬਰਬਤ, ਬੀਨ ਅਤੇ ਹਰ ਪ੍ਰਕਾਰ ਦੇ ਸੰਗੀਤ ਦੀ ਆਵਾਜ਼ ਸੁਣਦੇ ਹੋ, ਤੁਸੀਂ ਹੇਠਾਂ ਡਿੱਗ ਕੇ ਸੋਨੇ ਦੀ ਮੂਰਤ ਦੀ ਪੂਜਾ ਕਰਨੀ ਹੈ ਜੋ ਰਾਜਾ ਨਬੂਕਦਨੱਸਰ ਨੇ ਸਥਾਪਿਤ ਕੀਤੀ ਹੈ।

6ਜੋ ਕੋਈ ਡਿੱਗ ਕੇ ਉਪਾਸਨਾ ਨਹੀਂ ਕਰਦਾ, ਉਸੇ ਵੇਲੇ ਬਲਦੀ ਭੱਠੀ ਵਿੱਚ ਸੁੱਟ ਦਿੱਤਾ ਜਾਵੇਗਾ।”

7ਇਸ ਲਈ, ਜਿਵੇਂ ਹੀ ਉਹਨਾਂ ਨੇ ਸਿੰਗ, ਬੰਸਰੀ, ਬੀਨਾਂ, ਸਾਰੰਗੀ, ਬਰਬਤ ਅਤੇ ਹਰ ਪ੍ਰਕਾਰ ਦੇ ਸੰਗੀਤ ਦੀ ਆਵਾਜ਼ ਸੁਣੀ, ਸਾਰੀਆਂ ਕੌਮਾਂ ਅਤੇ ਹਰ ਭਾਸ਼ਾ ਦੇ ਲੋਕ ਡਿੱਗ ਪਏ ਅਤੇ ਉਸ ਸੋਨੇ ਦੀ ਮੂਰਤ ਦੀ ਪੂਜਾ ਕੀਤੀ ਜੋ ਰਾਜਾ ਨਬੂਕਦਨੱਸਰ ਨੇ ਸਥਾਪਿਤ ਕੀਤੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.