ਦਾਨੀਏਲ 4

ਜੋ ਕੁਝ ਨਬੂਕਦਨੱਸਰ ਬਾਰੇ ਕਿਹਾ ਗਿਆ ਸੀ ਉਹ ਉਸੇ ਵੇਲੇ ਪੂਰਾ ਹੋਇਆ। ਉਸ ਨੂੰ ਲੋਕਾਂ ਤੋਂ ਭਜਾ ਦਿੱਤਾ ਗਿਆ ਅਤੇ ਬਲਦ ਵਾਂਗ ਘਾਹ ਖਾਣ ਲੱਗ ਪਿਆ। ਉਸ ਦਾ ਸਰੀਰ ਅਸਮਾਨ ਦੀ ਤ੍ਰੇਲ ਨਾਲ ਇੰਨਾ ਭਿੱਜ ਗਿਆ ਕਿ ਉਸ ਦੇ ਵਾਲ ਬਾਜ਼ ਦੇ ਖੰਭਾਂ ਵਾਂਗ ਉੱਗ ਗਏ ਅਤੇ ਉਸ ਦੇ ਨਹੁੰ ਪੰਛੀਆਂ ਦੇ ਨੌਹਾਂ ਵਰਗੇ ਹੋ ਗਏ।

Daniel 4:33 (UKJV) The same hour was the thing fulfilled upon Nebuchadnezzar: and he was driven from men, and did eat grass as oxen, and his body was wet with the dew of heaven, till his hairs were grown like eagles' feathers, and his nails like birds' claws.

31ਇਸ ਤੋਂ ਪਹਿਲਾਂ ਕਿ ਇਹ ਸ਼ਬਦ ਰਾਜੇ ਦੇ ਮੂੰਹੋਂ ਨਿਕਲਦੇ, ਸਵਰਗ ਵਿੱਚੋਂ ਇੱਕ ਆਵਾਜ਼ ਆਈ, “ਹੇ ਰਾਜਾ ਨਬੂਕਦਨੱਸਰ, ਤੇਰੇ ਲਈ ਇਹ ਹੁਕਮ ਹੋਇਆ ਹੈ: ਤੇਰਾ ਸ਼ਾਹੀ ਅਧਿਕਾਰ ਤੇਰੇ ਕੋਲੋਂ ਖੋਹ ਲਿਆ ਗਿਆ ਹੈ।

32ਤੈਨੂੰ ਲੋਕਾਂ ਵਿੱਚੋਂ ਛੇਕ ਦਿੱਤਾ ਜਾਵੇਗਾ ਅਤੇ ਤੂੰ ਜੰਗਲੀ ਜਾਨਵਰਾਂ ਦੇ ਨਾਲ ਰਹੇਗਾ; ਤੂੰ ਬਲਦ ਵਾਂਗ ਘਾਹ ਖਾਏਗਾ। ਇਸ ਸਥਿਤੀ ਵਿੱਚ, ਤੇਰੇ ਲਈ ਸੱਤ ਸਮੇਂ ਬੀਤਣਗੇ ਅਤੇ ਫਿਰ ਤੂੰ ਸਵੀਕਾਰ ਕਰੇਗਾ ਕਿ ਪਰਮੇਸ਼ਵਰ ਧਰਤੀ ਦੀਆਂ ਸਾਰਿਆਂ ਰਾਜਿਆਂ ਦਾ ਪਰਮ ਪ੍ਰਭੂ ਹੈ ਅਤੇ ਉਹ ਜਿਸ ਨੂੰ ਚਾਹੁੰਦਾ ਹੈ ਉਸਨੂੰ ਰਾਜ ਪ੍ਰਦਾਨ ਕਰਦਾ ਹੈ।”

33ਜੋ ਕੁਝ ਨਬੂਕਦਨੱਸਰ ਬਾਰੇ ਕਿਹਾ ਗਿਆ ਸੀ ਉਹ ਉਸੇ ਵੇਲੇ ਪੂਰਾ ਹੋਇਆ। ਉਸ ਨੂੰ ਲੋਕਾਂ ਤੋਂ ਭਜਾ ਦਿੱਤਾ ਗਿਆ ਅਤੇ ਬਲਦ ਵਾਂਗ ਘਾਹ ਖਾਣ ਲੱਗ ਪਿਆ। ਉਸ ਦਾ ਸਰੀਰ ਅਸਮਾਨ ਦੀ ਤ੍ਰੇਲ ਨਾਲ ਇੰਨਾ ਭਿੱਜ ਗਿਆ ਕਿ ਉਸ ਦੇ ਵਾਲ ਬਾਜ਼ ਦੇ ਖੰਭਾਂ ਵਾਂਗ ਉੱਗ ਗਏ ਅਤੇ ਉਸ ਦੇ ਨਹੁੰ ਪੰਛੀਆਂ ਦੇ ਨੌਹਾਂ ਵਰਗੇ ਹੋ ਗਏ।

34ਨਿਸ਼ਚਿਤ ਸਮੇਂ ਦੇ ਅੰਤ ਵਿੱਚ, ਮੈਂ, ਨਬੂਕਦਨੱਸਰ, ਨੇ ਆਪਣੀ ਨਿਗਾਹ ਸਵਰਗ ਵੱਲ ਕੀਤੀ ਅਤੇ ਮੇਰੀ ਸਮਝ ਫਿਰ ਮੇਰੇ ਵਿੱਚ ਮੁੜ ਆਈ। ਤਦ ਮੈਂ ਅੱਤ ਮਹਾਨ ਪਰਮੇਸ਼ਵਰ ਦੀ ਵਡਿਆਈ ਕੀਤੀ; ਮੈਂ ਉਸ ਦਾ ਆਦਰ ਅਤੇ ਉਸਤਤ ਕੀਤੀ ਜੋ ਸਦਾ ਲਈ ਰਹਿੰਦਾ ਹੈ। ਉਸਦਾ ਰਾਜ ਸਦੀਵੀ ਹੈ; ਉਸਦਾ ਰਾਜ ਪੀੜ੍ਹੀ ਦਰ ਪੀੜ੍ਹੀ ਕਾਇਮ ਹੈ।

35ਧਰਤੀ ਦੇ ਸਾਰੇ ਲੋਕਾਂ ਦੀ ਕੋਈ ਮਹੱਤਤਾ ਨਹੀਂ ਹੈ। ਉਹ ਸਵਰਗ ਦੀਆਂ ਸ਼ਕਤੀਆਂ ਅਤੇ ਧਰਤੀ ਦੇ ਲੋਕਾਂ ਨਾਲ ਜਿਵੇਂ ਉਹ ਚਾਹੁੰਦਾ ਹੈ ਕਰਦਾ ਹੈ। ਕੋਈ ਵੀ ਉਸਨੂੰ ਰੋਕ ਨਹੀਂ ਸਕਦਾ ਜਾਂ ਕਹਿ ਸਕਦਾ ਹੈ: “ਤੂੰ ਕੀ ਕੀਤਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.