ਦਾਨੀਏਲ 4

ਇਸ ਤੋਂ ਪਹਿਲਾਂ ਕਿ ਇਹ ਸ਼ਬਦ ਰਾਜੇ ਦੇ ਮੂੰਹੋਂ ਨਿਕਲਦੇ, ਸਵਰਗ ਵਿੱਚੋਂ ਇੱਕ ਆਵਾਜ਼ ਆਈ, “ਹੇ ਰਾਜਾ ਨਬੂਕਦਨੱਸਰ, ਤੇਰੇ ਲਈ ਇਹ ਹੁਕਮ ਹੋਇਆ ਹੈ: ਤੇਰਾ ਸ਼ਾਹੀ ਅਧਿਕਾਰ ਤੇਰੇ ਕੋਲੋਂ ਖੋਹ ਲਿਆ ਗਿਆ ਹੈ।

Daniel 4:31 (UKJV) While the word was in the king's mouth, there fell a voice from heaven, saying, O king Nebuchadnezzar, to you it is spoken; The kingdom is departed from you.

29ਬਾਰਾਂ ਮਹੀਨਿਆਂ ਬਾਅਦ ਜਦੋਂ ਰਾਜਾ ਬਾਬੇਲ ਵਿੱਚ ਸ਼ਾਹੀ ਮਹਿਲ ਦੀ ਛੱਤ ਉੱਤੇ ਟਹਿਲ ਰਿਹਾ ਸੀ।

30ਤਦ ਉਸ ਨੇ ਆਖਿਆ, ਕੀ ਇਹ ਉਹ ਵੱਡਾ ਬਾਬੇਲ ਨਹੀਂ ਜਿਹ ਨੂੰ ਮੈਂ ਆਪਣੇ ਸ਼ਕਤੀ ਦੇ ਬਲ ਨਾਲ ਮਹਾਰਾਜ ਦੇ ਵਾਸ ਲਈ ਬਣਾਇਆ ਹੈ ਭਈ ਮੇਰੀ ਮਹਿਮਾ ਦੀ ਵਡਿਆਈ ਹੋਵੇ?

31ਇਸ ਤੋਂ ਪਹਿਲਾਂ ਕਿ ਇਹ ਸ਼ਬਦ ਰਾਜੇ ਦੇ ਮੂੰਹੋਂ ਨਿਕਲਦੇ, ਸਵਰਗ ਵਿੱਚੋਂ ਇੱਕ ਆਵਾਜ਼ ਆਈ, “ਹੇ ਰਾਜਾ ਨਬੂਕਦਨੱਸਰ, ਤੇਰੇ ਲਈ ਇਹ ਹੁਕਮ ਹੋਇਆ ਹੈ: ਤੇਰਾ ਸ਼ਾਹੀ ਅਧਿਕਾਰ ਤੇਰੇ ਕੋਲੋਂ ਖੋਹ ਲਿਆ ਗਿਆ ਹੈ।

32ਤੈਨੂੰ ਲੋਕਾਂ ਵਿੱਚੋਂ ਛੇਕ ਦਿੱਤਾ ਜਾਵੇਗਾ ਅਤੇ ਤੂੰ ਜੰਗਲੀ ਜਾਨਵਰਾਂ ਦੇ ਨਾਲ ਰਹੇਗਾ; ਤੂੰ ਬਲਦ ਵਾਂਗ ਘਾਹ ਖਾਏਗਾ। ਇਸ ਸਥਿਤੀ ਵਿੱਚ, ਤੇਰੇ ਲਈ ਸੱਤ ਸਮੇਂ ਬੀਤਣਗੇ ਅਤੇ ਫਿਰ ਤੂੰ ਸਵੀਕਾਰ ਕਰੇਗਾ ਕਿ ਪਰਮੇਸ਼ਵਰ ਧਰਤੀ ਦੀਆਂ ਸਾਰਿਆਂ ਰਾਜਿਆਂ ਦਾ ਪਰਮ ਪ੍ਰਭੂ ਹੈ ਅਤੇ ਉਹ ਜਿਸ ਨੂੰ ਚਾਹੁੰਦਾ ਹੈ ਉਸਨੂੰ ਰਾਜ ਪ੍ਰਦਾਨ ਕਰਦਾ ਹੈ।”

33ਜੋ ਕੁਝ ਨਬੂਕਦਨੱਸਰ ਬਾਰੇ ਕਿਹਾ ਗਿਆ ਸੀ ਉਹ ਉਸੇ ਵੇਲੇ ਪੂਰਾ ਹੋਇਆ। ਉਸ ਨੂੰ ਲੋਕਾਂ ਤੋਂ ਭਜਾ ਦਿੱਤਾ ਗਿਆ ਅਤੇ ਬਲਦ ਵਾਂਗ ਘਾਹ ਖਾਣ ਲੱਗ ਪਿਆ। ਉਸ ਦਾ ਸਰੀਰ ਅਸਮਾਨ ਦੀ ਤ੍ਰੇਲ ਨਾਲ ਇੰਨਾ ਭਿੱਜ ਗਿਆ ਕਿ ਉਸ ਦੇ ਵਾਲ ਬਾਜ਼ ਦੇ ਖੰਭਾਂ ਵਾਂਗ ਉੱਗ ਗਏ ਅਤੇ ਉਸ ਦੇ ਨਹੁੰ ਪੰਛੀਆਂ ਦੇ ਨੌਹਾਂ ਵਰਗੇ ਹੋ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.