28ਇਹ ਸਾਰੀਆਂ ਗੱਲਾਂ ਰਾਜਾ ਨਬੂਕਦਨੱਸਰ ਨਾਲ ਵਾਪਰੀਆਂ।
29ਬਾਰਾਂ ਮਹੀਨਿਆਂ ਬਾਅਦ ਜਦੋਂ ਰਾਜਾ ਬਾਬੇਲ ਵਿੱਚ ਸ਼ਾਹੀ ਮਹਿਲ ਦੀ ਛੱਤ ਉੱਤੇ ਟਹਿਲ ਰਿਹਾ ਸੀ।
30ਤਦ ਉਸ ਨੇ ਆਖਿਆ, ਕੀ ਇਹ ਉਹ ਵੱਡਾ ਬਾਬੇਲ ਨਹੀਂ ਜਿਹ ਨੂੰ ਮੈਂ ਆਪਣੇ ਸ਼ਕਤੀ ਦੇ ਬਲ ਨਾਲ ਮਹਾਰਾਜ ਦੇ ਵਾਸ ਲਈ ਬਣਾਇਆ ਹੈ ਭਈ ਮੇਰੀ ਮਹਿਮਾ ਦੀ ਵਡਿਆਈ ਹੋਵੇ?
31ਇਸ ਤੋਂ ਪਹਿਲਾਂ ਕਿ ਇਹ ਸ਼ਬਦ ਰਾਜੇ ਦੇ ਮੂੰਹੋਂ ਨਿਕਲਦੇ, ਸਵਰਗ ਵਿੱਚੋਂ ਇੱਕ ਆਵਾਜ਼ ਆਈ, “ਹੇ ਰਾਜਾ ਨਬੂਕਦਨੱਸਰ, ਤੇਰੇ ਲਈ ਇਹ ਹੁਕਮ ਹੋਇਆ ਹੈ: ਤੇਰਾ ਸ਼ਾਹੀ ਅਧਿਕਾਰ ਤੇਰੇ ਕੋਲੋਂ ਖੋਹ ਲਿਆ ਗਿਆ ਹੈ।
32ਤੈਨੂੰ ਲੋਕਾਂ ਵਿੱਚੋਂ ਛੇਕ ਦਿੱਤਾ ਜਾਵੇਗਾ ਅਤੇ ਤੂੰ ਜੰਗਲੀ ਜਾਨਵਰਾਂ ਦੇ ਨਾਲ ਰਹੇਗਾ; ਤੂੰ ਬਲਦ ਵਾਂਗ ਘਾਹ ਖਾਏਗਾ। ਇਸ ਸਥਿਤੀ ਵਿੱਚ, ਤੇਰੇ ਲਈ ਸੱਤ ਸਮੇਂ ਬੀਤਣਗੇ ਅਤੇ ਫਿਰ ਤੂੰ ਸਵੀਕਾਰ ਕਰੇਗਾ ਕਿ ਪਰਮੇਸ਼ਵਰ ਧਰਤੀ ਦੀਆਂ ਸਾਰਿਆਂ ਰਾਜਿਆਂ ਦਾ ਪਰਮ ਪ੍ਰਭੂ ਹੈ ਅਤੇ ਉਹ ਜਿਸ ਨੂੰ ਚਾਹੁੰਦਾ ਹੈ ਉਸਨੂੰ ਰਾਜ ਪ੍ਰਦਾਨ ਕਰਦਾ ਹੈ।”