ਦਾਨੀਏਲ 4

ਇਹ ਸਾਰੀਆਂ ਗੱਲਾਂ ਰਾਜਾ ਨਬੂਕਦਨੱਸਰ ਨਾਲ ਵਾਪਰੀਆਂ।

Daniel 4:28 (UKJV) All this came upon the king Nebuchadnezzar.

26ਰੁੱਖ ਦੇ ਟੁੰਡ ਨੂੰ ਇਸ ਦੀਆਂ ਜੜ੍ਹਾਂ ਸਮੇਤ ਛੱਡਣ ਦੇ ਹੁਕਮ ਦਾ ਮਤਲਬ ਹੈ ਕਿ ਜਦੋਂ ਤੁਸੀਂ ਇਹ ਸਵੀਕਾਰ ਕਰਦੇ ਹੋ ਕਿ ਸਵਰਗ ਰਾਜ ਕਰਦਾ ਹੈ ਤਾਂ ਤੁਹਾਡਾ ਰਾਜ ਤੁਹਾਨੂੰ ਬਹਾਲ ਕੀਤਾ ਜਾਵੇਗਾ।

27ਇਸ ਲਈ, ਹੇ ਮਹਾਰਾਜ, ਮੇਰੀ ਸਲਾਹ ਨੂੰ ਪ੍ਰਸੰਨਤਾ ਨਾਲ ਸਵੀਕਾਰ ਕਰਨ ਕਰੋ: ਸਹੀ ਕੰਮ ਕਰਕੇ ਆਪਣੇ ਪਾਪਾਂ ਨੂੰ ਤਿਆਗ ਦਿਓ ਅਤੇ ਦੱਬੇ-ਕੁਚਲੇ ਲੋਕਾਂ ਲਈ ਆਪਣੀ ਦੁਸ਼ਟਤਾ ਨੂੰ ਤਿਆਗ ਦਿਓ। ਹੋ ਸਕਦਾ ਹੈ ਕਿ ਫਿਰ ਤੁਹਾਡੀ ਖੁਸ਼ਹਾਲੀ ਬਣੀ ਰਹੇ।”

28ਇਹ ਸਾਰੀਆਂ ਗੱਲਾਂ ਰਾਜਾ ਨਬੂਕਦਨੱਸਰ ਨਾਲ ਵਾਪਰੀਆਂ।

29ਬਾਰਾਂ ਮਹੀਨਿਆਂ ਬਾਅਦ ਜਦੋਂ ਰਾਜਾ ਬਾਬੇਲ ਵਿੱਚ ਸ਼ਾਹੀ ਮਹਿਲ ਦੀ ਛੱਤ ਉੱਤੇ ਟਹਿਲ ਰਿਹਾ ਸੀ।

30ਤਦ ਉਸ ਨੇ ਆਖਿਆ, ਕੀ ਇਹ ਉਹ ਵੱਡਾ ਬਾਬੇਲ ਨਹੀਂ ਜਿਹ ਨੂੰ ਮੈਂ ਆਪਣੇ ਸ਼ਕਤੀ ਦੇ ਬਲ ਨਾਲ ਮਹਾਰਾਜ ਦੇ ਵਾਸ ਲਈ ਬਣਾਇਆ ਹੈ ਭਈ ਮੇਰੀ ਮਹਿਮਾ ਦੀ ਵਡਿਆਈ ਹੋਵੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.