ਦਾਨੀਏਲ 4

ਰੁੱਖ ਦੇ ਟੁੰਡ ਨੂੰ ਇਸ ਦੀਆਂ ਜੜ੍ਹਾਂ ਸਮੇਤ ਛੱਡਣ ਦੇ ਹੁਕਮ ਦਾ ਮਤਲਬ ਹੈ ਕਿ ਜਦੋਂ ਤੁਸੀਂ ਇਹ ਸਵੀਕਾਰ ਕਰਦੇ ਹੋ ਕਿ ਸਵਰਗ ਰਾਜ ਕਰਦਾ ਹੈ ਤਾਂ ਤੁਹਾਡਾ ਰਾਜ ਤੁਹਾਨੂੰ ਬਹਾਲ ਕੀਤਾ ਜਾਵੇਗਾ।

Daniel 4:26 (UKJV) And whereas they commanded to leave the stump of the tree roots; your kingdom shall be sure unto you, after that you shall have known that the heavens do rule.

24“ਹੇ ਮਹਾਰਾਜ, ਇਹ ਦਾ ਅਰਥ ਇਹ ਹੈ ਕਿ ਇੱਕ ਫ਼ਰਮਾਨ ਹੈ ਜੋ ਅੱਤ ਮਹਾਨ ਨੇ ਮੇਰੇ ਸੁਆਮੀ ਪਾਤਸ਼ਾਹ ਦੇ ਵਿਰੁੱਧ ਜਾਰੀ ਕੀਤਾ ਹੈ:

25ਤੁਸੀਂ ਲੋਕਾਂ ਤੋਂ ਦੂਰ ਚਲੇ ਜਾਵੋਂਗੇ ਅਤੇ ਜੰਗਲੀ ਜਾਨਵਰਾਂ ਨਾਲ ਰਹੋਗੇ; ਤੁਸੀਂ ਬਲਦ ਵਾਂਗ ਘਾਹ ਖਾਓਗੇ ਅਤੇ ਅਕਾਸ਼ ਦੀ ਤ੍ਰੇਲ ਨਾਲ ਭਿੱਜ ਜਾਵੋਂਗੇ। ਤੁਹਾਡੇ ਉੱਤੇ ਸੱਤ ਸਮੇਂ ਬੀਤ ਜਾਣਗੇ, ਤਦ ਤੁਸੀਂ ਜਾਣੋਗੇ ਕਿ ਅੱਤ ਮਹਾਨ ਮਨੁੱਖਾਂ ਦੇ ਰਾਜ ਵਿੱਚ ਪ੍ਰਭੂਤਾ ਕਰਦਾ ਹੈ, ਜਿਸ ਨੂੰ ਚਾਹੁੰਦਾ ਹੈ ਉਹ ਨੂੰ ਦਿੰਦਾ ਹੈ।

26ਰੁੱਖ ਦੇ ਟੁੰਡ ਨੂੰ ਇਸ ਦੀਆਂ ਜੜ੍ਹਾਂ ਸਮੇਤ ਛੱਡਣ ਦੇ ਹੁਕਮ ਦਾ ਮਤਲਬ ਹੈ ਕਿ ਜਦੋਂ ਤੁਸੀਂ ਇਹ ਸਵੀਕਾਰ ਕਰਦੇ ਹੋ ਕਿ ਸਵਰਗ ਰਾਜ ਕਰਦਾ ਹੈ ਤਾਂ ਤੁਹਾਡਾ ਰਾਜ ਤੁਹਾਨੂੰ ਬਹਾਲ ਕੀਤਾ ਜਾਵੇਗਾ।

27ਇਸ ਲਈ, ਹੇ ਮਹਾਰਾਜ, ਮੇਰੀ ਸਲਾਹ ਨੂੰ ਪ੍ਰਸੰਨਤਾ ਨਾਲ ਸਵੀਕਾਰ ਕਰਨ ਕਰੋ: ਸਹੀ ਕੰਮ ਕਰਕੇ ਆਪਣੇ ਪਾਪਾਂ ਨੂੰ ਤਿਆਗ ਦਿਓ ਅਤੇ ਦੱਬੇ-ਕੁਚਲੇ ਲੋਕਾਂ ਲਈ ਆਪਣੀ ਦੁਸ਼ਟਤਾ ਨੂੰ ਤਿਆਗ ਦਿਓ। ਹੋ ਸਕਦਾ ਹੈ ਕਿ ਫਿਰ ਤੁਹਾਡੀ ਖੁਸ਼ਹਾਲੀ ਬਣੀ ਰਹੇ।”

28ਇਹ ਸਾਰੀਆਂ ਗੱਲਾਂ ਰਾਜਾ ਨਬੂਕਦਨੱਸਰ ਨਾਲ ਵਾਪਰੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.